ਲੁਧਿਆਣਾ, 28 ਮਾਰਚ 2026: ਐਸਪੀਐਸ ਹਸਪਤਾਲ, ਲੁਧਿਆਣਾ ਨੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਲਈ ਇੱਕ ਮੁਫਤ ਮੁਫ਼ਤ ਸਪਾਈਨ ਸਰਜਰੀ ਦਾ ਕੈਂਪ ਲਗਾਇਆ। ਇਸ ਕੈਂਪ ਤੋਂ ਪਹਿਲਾਂ ਮਰੀਜ਼ਾਂ ਦੀ ਪਛਾਣ ਕਰਨ ਲਈ ਡਾ. ਦੇਵੇਂਦਰ ਪਾਲ ਸਿੰਘ, ਐਸੋਸੀਏਟ ਡਾਇਰੈਕਟਰ – ਨਿਊਰੋ ਸਰਜਰੀ, ਅਤੇ ਡਾ. ਦੀਪਿੰਦਰ ਸਿੰਘ, ਡਾਇਰੈਕਟਰ – ਨਿਊਰੋ ਸਰਜਰੀ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ‘ਤੇ ਸਕ੍ਰੀਨਿੰਗ ਕੈਂਪ ਲਗਾਏ ਗਏ ਸਨ।
ਇਸ ਕੈਂਪ ਦੌਰਾਨ ਜਾਂਚਾਂ ਮੁਫ਼ਤ ਕੀਤੀਆਂ ਗਈਆਂ ਅਤੇ ਸਾਰੀਆਂ ਜਾਂਚਾਂ ‘ਤੇ ਖਾਸ ਰਿਆਇਤੀ ਦਰਾਂ ਦਿੱਤੀਆਂ , ਤਾਂ ਜੋ ਮਰੀਜ਼ਾਂ ਨੂੰ ਕਿਫਾਇਤੀ ਇਲਾਜ ਮਿਲ ਸਕੇ। ਅਟਲਾਂਟਾ ਸਪਾਈਨ ਸੈਂਟਰ (USA) ਦੇ ਸਹਿਯੋਗ ਨਾਲ ਕਰਵਾਏ, ਇਸ ਕੈਂਪ ‘ਚ ਕੁੱਲ 600 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ‘ਚੋਂ 40 ਤੋਂ ਵੱਧ ਮਰੀਜ਼ਾਂ ਦੀ ਸਪਾਈਨ ਸਰਜਰੀ ਮੁਫ਼ਤ ਕੀਤੀ ਗਈ।
ਇਨ੍ਹਾਂ ਸਰਜਰੀਆਂ ਦੀ ਅਗਵਾਈ ਮਸ਼ਹੂਰ ਸਪਾਈਨ ਸਰਜਨ ਡਾ. ਹਰਵਿੰਦਰ ਸਿੰਘ ਭੱਟੀ (USA) ਨੇ ਕੀਤੀ, ਜਿਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਮਰੀਜ਼ਾਂ ਨੂੰ ਉੱਚ ਦਰਜੇ ਦੀ ਇਲਾਜ ਸੇਵਾ ਪ੍ਰਦਾਨ ਕੀਤੀ।
ਇਸ ਮੌਕੇ ‘ਤੇ ਡਾ. ਦੀਪਿੰਦਰ ਸਿੰਘ, ਡਾਇਰੈਕਟਰ-ਨਿਊਰੋ ਸਰਜਰੀ ਨੇ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਮਰੀਜ਼ਾਂ ਨੂੰ ਬਿਹਤਰ ਜੀਵਨ ਮਿਲ ਸਕਦਾ ਹੈ।
ਡਾ. ਦੇਵੇਂਦਰ ਪਾਲ ਸਿੰਘ, ਐਸੋਸੀਏਟ ਡਾਇਰੈਕਟਰ-ਨਿਊਰੋ ਸਰਜਰੀ ਨੇ ਕਿਹਾ ਕਿ ਵੱਡੀ ਗਿਣਤੀ ‘ਚ ਮਰੀਜ਼ਾਂ ਦੀ ਹਾਜ਼ਰੀ ਦਰਸਾਉਂਦੀ ਹੈ ਕਿ ਸਮਾਜ ‘ਚ ਸਪਾਈਨ ਨਾਲ ਸੰਬੰਧਿਤ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਮੇਂ ਸਿਰ ਜਾਂਚ ਅਤੇ ਠੀਕ ਇਲਾਜ ਨਾਲ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ।
ਡਾ. ਹਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਉੱਚ ਤਕਨੀਕੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਯੋਗੇਂਦਰ ਨਾਥ ਅਵਧੀਆ, ਚੀਫ ਓਪਰੇਟਿੰਗ ਆਫਿਸਰ (COO), ਐਸਪੀਐਸ ਹਸਪਤਾਲ ਨੇ ਕਿਹਾ ਕਿ “ਅਸੀਂ ਹਮੇਸ਼ਾ ਸਮਾਜ ਦੀ ਸੇਵਾ ਲਈ ਵਚਨਬੱਧ ਹਾਂ। 2005 ਤੋਂ ਐਸਪੀਐਸ ਹਸਪਤਾਲ ਉੱਚ ਗੁਣਵੱਤਾ ਵਾਲੀ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।”
ਜੈ ਸਿੰਘ, ਮੈਨੇਜਿੰਗ ਡਾਇਰੈਕਟਰ, ਐਸਪੀਐਸ ਹਸਪਤਾਲ, ਨੇ ਇਸ ਕੈਂਪ ‘ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਅਤੇ ਦਰਦ-ਮੁਕਤ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਡਾਕਟਰਾਂ ਅਤੇ ਸਟਾਫ ਦੀ ਮਿਹਨਤ ਦੀ ਸਰਾਹਨਾ ਕੀਤੀ।
ਇਸ ਕੈਂਪ ਨੇ ਨਾ ਸਿਰਫ਼ ਲੰਬੇ ਸਮੇਂ ਤੋਂ ਸਪਾਈਨ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਨੂੰ ਰਾਹਤ ਦਿੱਤੀ, ਸਗੋਂ ਕਈ ਪਰਿਵਾਰਾਂ ਲਈ ਨਵੀਂ ਉਮੀਦ ਅਤੇ ਬਿਹਤਰ ਜੀਵਨ ਦੀ ਸ਼ੁਰੂਆਤ ਵੀ ਕੀਤੀ। ਇਹ ਉਪਰਾਲਾ ਐਸਪੀਐਸ ਹਸਪਤਾਲ ਦੀ ਸਮਾਜ ਸੇਵਾ ਅਤੇ ਮਰੀਜ਼ਾਂ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
Read More: ਜੱਚਾ-ਬੱਚਾ ਸਿਹਤ ਸੰਭਾਲ ਲਈ NHM ਪੰਜਾਬ ਨੇ JHPIGO ਨਾਲ ਕੀਤੀ ਭਾਈਵਾਲੀ




