ਦੇਸ਼, 26 ਮਾਰਚ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸ਼ਾਮ ਨੂੰ ਪੱਛਮੀ ਏਸ਼ੀਆ ਟਕਰਾਅ ਸੰਬੰਧੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਨਗੇ ਤਾਂ ਜੋ ਸੂਬੇ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ ਜਾ ਸਕੇ। ਇਹ ਬੈਠਕ “ਟੀਮ ਇੰਡੀਆ” ਦੀ ਭਾਵਨਾ ‘ਚ ਤਾਲਮੇਲ ਵਾਲੇ ਯਤਨਾਂ ਨੂੰ ਯਕੀਨੀ ਬਣਾਉਣ ‘ਤੇ ਕੇਂਦ੍ਰਿਤ ਹੋਵੇਗੀ।
ਬੀਤੇ ਦਿਨ ਪੱਛਮੀ ਏਸ਼ੀਆ ‘ਚ ਵਧਦੇ ਤਣਾਅ ਦੇ ਵਿਚਾਲੇ ਕੇਂਦਰ ਸਰਕਾਰ ਨੇ ਸਥਿਤੀ ‘ਤੇ ਡੂੰਘਾਈ ਨਾਲ ਚਰਚਾ ਕਰਨ ਲਈ ਇੱਕ ਸਰਬ-ਪਾਰਟੀ ਬੈਠਕ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਹ ਬੈਠਕ ਲਗਭਗ ਇੱਕ ਘੰਟਾ 45 ਮਿੰਟ ਚੱਲੀ। ਭਾਰਤ ਸਰਕਾਰ ਨੇ ਇੱਕ ਸਪੱਸ਼ਟ ਸੰਦੇਸ਼ ਦਿੱਤਾ ਕਿ ਦੇਸ਼ ‘ਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਬੈਠਕ ਦਾ ਉਦੇਸ਼ ਮੌਜੂਦਾ ਸਥਿਤੀ ਬਾਰੇ ਵਿਰੋਧੀ ਧਿਰ ਨੂੰ ਜਾਣੂ ਕਰਵਾਉਣਾ ਅਤੇ ਰਾਸ਼ਟਰੀ ਏਕਤਾ ਦਾ ਪ੍ਰਦਰਸ਼ਨ ਕਰਨਾ ਸੀ।
ਇਸ ਮੌਕੇ ਅਮਿਤ ਸ਼ਾਹ, ਐਸ. ਜੈਸ਼ੰਕਰ, ਨਿਰਮਲਾ ਸੀਤਾਰਮਨ ਸ਼ਾਮ ਜੇਪੀ ਨੱਡਾ ਅਤੇ ਕਿਰੇਨ ਰਿਜੀਜੂ ਵੀ ਸ਼ਾਮਲ ਸਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਸ਼ਵਵਿਆਪੀ ਸਥਿਤੀ ਅਤੇ ਪੱਛਮੀ ਏਸ਼ੀਆ ‘ਚ ਸੰਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਕਾਂਗਰਸ ਵਲੋਂ ਖੜਗੇ, ਰਾਹੁਲ ਗਾਂਧੀ ਤਾਰਿਕ ਅਨਵਰ ਅਤੇ ਮੁਕੁਲ ਵਾਸਨਿਕ, ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਅਤੇ ਬੀਜੇਡੀ ਦੇ ਸਸਮਿਤ ਪਾਤਰਾ ਵੀ ਬੈਠਕ ‘ਚ ਮੌਜੂਦ ਸਨ।
ਰਿਜੀਜੂ ਨੇ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਰਾਸ਼ਟਰੀ ਹਿੱਤ ਦੇ ਮੁੱਦਿਆਂ ‘ਤੇ ਏਕਤਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਸਰਕਾਰ ਹਾਲਾਤਾਂ ਦੇ ਆਧਾਰ ‘ਤੇ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਦਾ ਪੂਰਾ ਸਮਰਥਨ ਕਰੇਗੀ।
Read More: ਪੱਛਮੀ ਏਸ਼ੀਆ ‘ਚ ਤਣਾਅ ਖ਼ਤਮ ਨਹੀਂ ਹੋਇਆ ਤਾਂ ਭਾਰਤੀ ਲੋਕਾਂ ਦੀ ਰਸੋਈਆਂ-ਜੇਬ ‘ਤੇ ਪਵੇਗਾ ਅਸਰ: ਸ਼ਸ਼ੀ ਥਰੂਰ




