ਸਪੋਰਟਸ, 26 ਮਾਰਚ 2026: ਬੀਸੀਸੀਆਈ ਨੇ ਭਾਰਤੀ ਟੀਮ ਦੇ 2026-27 ਅੰਤਰਰਾਸ਼ਟਰੀ ਘਰੇਲੂ ਸੀਜ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸੀਜ਼ਨ ‘ਚ 17 ਸ਼ਹਿਰਾਂ ‘ਚ ਕੁੱਲ 22 ਮੈਚ (9 ਵਨਡੇ, 5 ਟੈਸਟ ਅਤੇ 8 ਟੀ-20) ਖੇਡੇ ਜਾਣਗੇ। ਇਸ ਸਮੇਂ ਦੌਰਾਨ ਕੁੱਲ ਚਾਰ ਟੀਮਾਂ ਭਾਰਤ ਦਾ ਦੌਰਾ ਕਰਨਗੀਆਂ | ਇਨ੍ਹਾਂ ਟੀਮਾਂ ‘ਚ ਵੈਸਟਇੰਡੀਜ਼, ਸ਼੍ਰੀਲੰਕਾ, ਜ਼ਿੰਬਾਬਵੇ ਅਤੇ ਆਸਟ੍ਰੇਲੀਆ ਸ਼ਾਮਲ ਹਨ।
ਭਾਰਤੀ ਟੀਮ ਲਈ ਇਹ ਸੀਜ਼ਨ 27 ਸਤੰਬਰ 2026 ਨੂੰ ਵੈਸਟਇੰਡੀਜ਼ ਦੇ ਭਾਰਤ ਦੌਰੇ ਨਾਲ ਸ਼ੁਰੂ ਹੋਵੇਗਾ। ਇਸ ਦੌਰੇ ਦੌਰਾਨ ਤਿੰਨ ਵਨਡੇ ਅਤੇ ਪੰਜ ਟੀ-20 ਮੈਚ ਖੇਡੇ ਜਾਣਗੇ। ਵਨਡੇ ਤਿਰੂਵਨੰਤਪੁਰਮ, ਗੁਹਾਟੀ ਅਤੇ ਨਿਊ ਚੰਡੀਗੜ੍ਹ ‘ਚ ਖੇਡੇ ਜਾਣਗੇ, ਜਦੋਂ ਕਿ ਟੀ-20 ਸੀਰੀਜ਼ ਲਖਨਊ, ਰਾਂਚੀ, ਇੰਦੌਰ, ਹੈਦਰਾਬਾਦ ਅਤੇ ਬੰਗਲੁਰੂ ‘ਚ ਖੇਡੀ ਜਾਵੇਗੀ।
ਇਸ ਤੋਂ ਬਾਅਦ, ਸ਼੍ਰੀਲੰਕਾਈ ਟੀਮ ਦਸੰਬਰ 2026 ‘ਚ ਭਾਰਤ ਦਾ ਦੌਰਾ ਕਰੇਗੀ, ਜਿੱਥੇ ਦੋਵੇਂ ਟੀਮਾਂ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡਣਗੀਆਂ। ਨਵੇਂ ਸਾਲ ਦੀ ਸ਼ੁਰੂਆਤ ‘ਚ ਜਨਵਰੀ 2027 ‘ਚ, ਜ਼ਿੰਬਾਬਵੇ ਟੀਮ ਤਿੰਨ ਵਨਡੇ ਮੈਚ ਖੇਡਣ ਲਈ ਭਾਰਤ ਦਾ ਦੌਰਾ ਕਰੇਗੀ। ਦੋਵਾਂ ਟੀਮਾਂ ਦੇ ਇਹ ਮੈਚ ਕੋਲਕਾਤਾ, ਹੈਦਰਾਬਾਦ ਅਤੇ ਮੁੰਬਈ ‘ਚ ਹੋਣਗੇ।
ਇਸ ਸੀਜ਼ਨ ‘ਚ ਬਾਰਡਰ-ਗਾਵਸਕਰ ਟਰਾਫੀ ਵੀ ਹੋਵੇਗੀ। ਆਸਟ੍ਰੇਲੀਆ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗਾ, ਜਿਸਦੀ ਸ਼ੁਰੂਆਤ 21 ਜਨਵਰੀ, 2027 ਨੂੰ ਨਾਗਪੁਰ ‘ਚ ਪਹਿਲੇ ਟੈਸਟ ਨਾਲ ਹੋਵੇਗੀ। ਅਗਲੇ ਚਾਰ ਟੈਸਟ ਚੇਨਈ, ਗੁਹਾਟੀ, ਰਾਂਚੀ ਅਤੇ ਅਹਿਮਦਾਬਾਦ ‘ਚ ਖੇਡੇ ਜਾਣਗੇ।
Read More: RCB ਬਨਾਮ SRH: ਆਈਪੀਐਲ 2026 ਲਈ ਨਹੀਂ ਹੋਵੇਗਾ ਉਦਘਾਟਨੀ ਸਮਾਗਮ, ਜਾਣੋ ਕਾਰਨ




