ਵੋਕਲ ਫਾਰ ਲੋਕਲ ਸਿਰਫ ਇੱਕ ਨਾਰਾ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਅਭਿਆਨ ਹੈ-ਨਾਇਬ ਸਿੰਘ ਸੈਣੀ
ਪੰਜਾਬ ਦੇ ਨੰਗਲ ਵਿੱਚ ਸ਼ਹੀਦੀ ਦਿਵਸ ‘ਤੇ ਗੂੰਜਿਆ ਰਾਸ਼ਟਰਭਗਤੀ ਦਾ ਸੰਦੇਸ਼
ਚੰਡੀਗੜ੍ਹ 24 ਮਾਰਚ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (nayab singh saini) ਨੇ ਕਿਹਾ ਕਿ 23 ਮਾਰਚ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਵਿਲਖਣ ਮਹੱਤਵ ਰਖਦਾ ਹੈ। ਇਹ ਦਿਨ ਸਿਰਫ ਯਾਦ ਕਰਨ ਦਾ ਨਹੀਂ, ਸਗੋਂ ਸੰਕਲਪ ਦਾ ਦਿਨ ਹੈ, ਜਦੋਂ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਹਸਦੇ-ਹਸਦੇ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਕੇ ਰਾਸ਼ਟਰ ਦੇ ਸਵਾਭਿਮਾਨ ਨੂੰ ਨਵੀਂ ਉਚਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਮਰ ਸ਼ਹੀਦਾਾਂ ਦੀ ਸ਼ਹਾਦਤ ਵੀ ਹਰ ਭਾਰਤੀ ਦੇ ਮਨ ਵਿੱਚ ਦੇਸ਼ਭਗਤੀ ਦੀ ਜਵਾਲਾ ਭਲਦੀ ਹੈ।
ਮੁੱਖ ਮੰਤਰੀ ਸ੍ਰੀ ਸੈਣੀ ਸੋਮਵਾਰ ਨੂੰ ਨੰਗਲ, ਪੰਜਾਬ ਵਿੱਚ ਆਯੋਜਿਤ ਸਵਦੇਸ਼ੀ ਮੇਲਾ ਅਤੇ ਯੁਵਾ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਦਾ ਜਿਉਂਦਾ-ਜਾਗਦਾ ਸੰਕਲਪ ਹੈ। ਉਨ੍ਹਾਂ ਨੇ ਸੈਂਟਰ ਫਾਰ ਇਕੋਨਾਮਿਕ ਪਾਲਿਸੀ ਰਿਸਰਚ ਅਤੇ ਸਵਦੇਸ਼ੀ ਜਾਗਰਨ ਮੰਚ ਨੂੰ ਇਸ ਪ੍ਰੇਰਣਾਦਾਈ ਪਹਿਲ ਲਈ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਦੇ ਸਮੇ ਵਿੱਚ ਕ੍ਰਾਂਤੀ ਦਾ ਸਵਰੂਪ ਬਦਲ ਚੁੱਕਾ ਹੈ। ਹੁਣ ਕ੍ਰਾਂਤੀ ਤਲਵਾਰਾਂ ਨਾਲ ਨਹੀਂ, ਸਗੋਂ ਵਿਚਾਰਾਂ, ਸੰਕਲਪਾਂ ਅਤੇ ਸਰਗਰਮ ਯਤਨਾਂ ਤੋਂ ਆਉਂਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅੱਜ ਦੀ ਕ੍ਰਾਂਤੀ ਨਸ਼ੇ ਵਿਰੁਧ ਜਨਜਾਗਰਨ, ਯੁਵਾਵਾਂ ਨੂੰ ਸਵੈ-ਰੁਜਗਾਰ ਨਾਲ ਜੋੜਨ ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਨਾਉਣ ਰਾਹੀਂ ਹੀ ਸੰਭਵ ਹੈ।
ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਆਤਮਨਿਰਭਰ ਭਾਰਤ ਦੀ ਮਜਬੂਤ ਨੀਂਵ ਹੈ। ਜਦੋਂ ਨਾਗਰਿਕ ਸਥਾਨਕ ਉਤਪਾਦਾਂ ਨੂੰ ਪ੍ਰਾਥਮਿਕਤਾ ਦਿੰਦੇ ਹਨ ਤਾਂ ਉਹ ਸਿੱਧੇ ਤੌਰ ‘ਤੇ ਦੇਸ਼ ਦੀ ਅਰਥਵਿਵਸਥਾ ਨੂੰ ਸਸ਼ਕਤ ਕਰਦੇ ਹਨ ਅਤੇ ਲੱਖਾਂ ਕਾਰੀਗਰਾਂ ਅਤੇ ਛੋਟੇ ਉਦਮਿਆਂ ਦੇ ਜੀਵਨ ਵਿੱਚ ਸਥਿਰਤਾ ਲਿਆਉਂਦੇ ਹਨ। ਸਵਦੇਸ਼ੀ ਦਾ ਇਹ ਮੰਤਰ ਤੁਹਾਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਦਾ ਮੰਤਰ ਹੈ। ਸਵਦੇਸ਼ੀ ਸਿਰਫ ਇੱਕ ਸ਼ਬਦ ਨਹੀਂ ਹੈ ਸਗੋਂ ਇਹ ਇੱਕ ਆਰਥਿਕ ਦਰਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਵੋਕਲ ਫਾਰ ਲੋਕਲ ਸਿਰਫ ਇੱਕ ਨਾਰਾ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਅਭਿਆਨ ਹੈ। ਇਹ ਉਤਪਾਦਾਂ ਦੀ ਪ੍ਰਦਰਸ਼ਨੀ ਨਹੀਂ ਸਗੋਂ ਸਾਡੀ ਸਵਦੇਸ਼ੀ ਭਾਵਨਾ ਦਾ ਉਤਸਵ ਹੈ। ਅਸੀ ਸਵਦੇਸ਼ੀ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।
ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਵਿਦੇਸ਼ ਜਾਣ ਦੀ ਅੱਨੀ ਦੌੜ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਡੰਕੀ ਰੂਟ ਜਿਹੇ ਗੈਰ-ਕਾਨੂੰਨੀ ਅਤੇ ਜੋਖਿਮ ਭਰੇ ਰਸਤੇ ਨਾ ਸਿਰਫ ਜੀਵਨ ਲਈ ਖਤਰਾ ਹੈ ਸਗੋਂ ਪਰਿਵਾਰਾਂ ਦੇ ਸੁਪਨਿਆਂ ਨੂੰ ਵੀ ਤੋੜਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਯੁਵਾ ਆਪਣੀ ਪ੍ਰਤੀਭਾ ਦੇ ਬਲ ‘ਤੇ ਦੇਸ਼ ਵਿੱਚ ਹੀ ਸਫਲਤਾ ਪ੍ਰਾਪਤ ਕਰ ਸਕਦੇ ਹਨ।
ਨਸ਼ੇ ਦੀ ਸਮੱਸਿਆ ‘ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਇਹ ਵੀਰ ਭੂਮੀ ਜੋ ਕਦੀ ਦੁੱਧ-ਦਹੀ ਦੇ ਖਾਣ ਲਈ ਜਾਣੀ ਜਾਂਦੀ ਸੀ, ਅੱਜ ਨਸ਼ੇ ਦੇ ਸੌਦਾਗਰਾਂ ਦੇ ਨਿਸ਼ਾਨੇ ‘ਤੇ ਹੈ। ਨਸ਼ਾ ਇੱਕ ਸਮਾਜਿਕ ਅਭਿਸ਼ਾਪ ਹੈ ਜੋ ਵਿਅਕਤੀ ਤੋਂ ਲੈ ਕੇ ਰਾਸ਼ਟਰ ਤੱਕ ਨੂੰ ਕਮਜੋਰ ਕਰਦਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾ ਕੇ ਦੂਜਿਆਂ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਨ ਦਾ ਸੰਕਲਪ ਲੈਣ। ਉਨ੍ਹਾਂ ਨੇ ਯੋਗ, ਖੇਡ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਨੂੰ ਨਸ਼ਾ ਮੁਕਤੀ ਦਾ ਪ੍ਰਭਾਵੀ ਉਪਾਅ ਦੱਸਿਆ।
Read More: ਸੂਬੇ ਵਿੱਚ ਘਰੇਲੂ ਗੈਸ ਸਪਲਾਈ ਦੀ ਕੋਈ ਕਮੀ ਨਹੀਂ, ਨਾਗਰਿਕਾਂ ਨੂੰ ਭਰੋਸਾ ਰੱਖਣਾ ਚਾਹੀਦਾ: ਰਾਜ ਮੰਤਰੀ ਰਾਜੇਸ਼ ਨਾਗਰ




