CT University

ਸੀਟੀ ਯੂਨੀਵਰਸਿਟੀ ਵੱਲੋਂ SSEI ਨਾਲ ਮਿਲ ਕੇ ਬੀਬੀਏ/ਬੀਕਾਮ (ਸੀਐਫਏ) ਪ੍ਰੋਗਰਾਮ ਦੀ ਸ਼ੁਰੂਆਤ

ਲੁਧਿਆਣਾ, 23 ਮਾਰਚ 2026: ਸੀਟੀ ਯੂਨੀਵਰਸਿਟੀ (ਸੀਟੀਯੂ) ਨੇ ਐਸਐਸਈਆਈ ਦੇ ਸਹਿਯੋਗ ਨਾਲ ਇਕ ਨਵਾਂ ਇਕੱਠਾ ਪ੍ਰੋਗਰਾਮ – ਬੀਬੀਏ/ਬੀਕਾਮ (ਸੀਐਫਏ) ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੀ ਵਿੱਤੀ ਜਾਣਕਾਰੀ ਅਤੇ ਮਹਾਰਤ ਦੇਣਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸੀਐਫਏ ਲੈਵਲ 1 ਅਤੇ ਲੈਵਲ 2 ਦੀਆਂ ਪਰੀਖਿਆਵਾਂ ਲਈ ਤਿਆਰ ਕਰਨਾ ਹੈ।

ਇਹ ਖਾਸ ਪਹਿਲ ਅਕਾਦਮਿਕ ਪੜ੍ਹਾਈ ਅਤੇ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਵਿਚਕਾਰ ਦੀ ਖਾਈ ਨੂੰ ਘਟਾਉਂਦੀ ਹੈ। ਇਸ ਸਹਿਯੋਗ ਦੇ ਤਹਿਤ ਐਸਐਸਈਆਈ ਵੱਲੋਂ ਬਣਾਇਆ ਗਿਆ ਟ੍ਰੇਨਿੰਗ ਪ੍ਰੋਗਰਾਮ ਰੋਜ਼ਾਨਾ ਕਲਾਸਾਂ ਦੌਰਾਨ ਹੀ ਸੀਟੀਯੂ ਕੈਂਪਸ ‘ਚ ਦਿੱਤਾ ਜਾਵੇਗਾ। ਤਜਰਬੇਕਾਰ ਟ੍ਰੇਨਰ ਕੈਂਪਸ ‘ਚ ਮੌਜੂਦ ਰਹਿਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਲਗਾਤਾਰ ਮਾਰਗਦਰਸ਼ਨ, ਨਿੱਜੀ ਸਹਾਇਤਾ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਮਿਲੇਗੀ।

ਸੀਐਫਏ ਦਾ ਪਾਠਕ੍ਰਮ ਅਕਾਦਮਿਕ ਢਾਂਚੇ ‘ਚ ਸੁਚੱਜੇ ਤਰੀਕੇ ਨਾਲ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ’ਤੇ ਵਾਧੂ ਪੜ੍ਹਾਈ ਦਾ ਬੋਝ ਨਾ ਪਵੇ ਅਤੇ ਉਹ ਆਸਾਨੀ ਨਾਲ ਆਪਣੀ ਡਿਗਰੀ ਦੇ ਨਾਲ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਵੀ ਕਰ ਸਕਣ। ਅਕਾਦਮਿਕ ਉਤਕ੍ਰਿਸ਼ਟਤਾ ਦੇ ਨਾਲ-ਨਾਲ ਐਸਐਸਈਆਈ ਵੱਲੋਂ ਖਾਸ ਪਲੇਸਮੈਂਟ ਸਹਾਇਤਾ ਵੀ ਦਿੱਤੀ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਫਾਇਨੈਂਸ ਸੈਕਟਰ ਵਿੱਚ ਵਧੀਆ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਦੇ ਸ਼ੁਭਾਰੰਭ ਸਮੇਂ ਡਾ. ਪੰਕਜ ਜੈਨ, ਪ੍ਰੋ. (ਡਾ.) ਹਰਵਿੰਦਰ ਸਿੰਘ, ਡਾ. ਕਮਲਪ੍ਰੀਤ ਕੌਰ, ਮਨੀਸ਼ਾ ਸੂਦ ਅਤੇ ਦਿਕਸ਼ਾ ਤਨੇਜਾ ਮੌਜੂਦ ਸਨ। ਸਭ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨਾਲ ਸੰਵਾਦ ਵੀ ਕੀਤਾ।

ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ, “ਸੀਟੀ ਯੂਨੀਵਰਸਿਟੀ ਵਿੱਚ ਅਸੀਂ ਹਮੇਸ਼ਾ ਉਦਯੋਗ ਦੇ ਅਨੁਸਾਰ ਸਿੱਖਿਆ ਦੇਣ ਲਈ ਵਚਨਬੱਧ ਹਾਂ, ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ’ਤੇ ਸਮਰੱਥ ਬਣਾਉਂਦੀ ਹੈ। ਇਹ ਸਹਿਯੋਗ ਸਾਡੇ ਉਸ ਵਿਜ਼ਨ ਨੂੰ ਦਰਸਾਉਂਦਾ ਹੈ | ਜਿਸ ‘ਚ ਅਸੀਂ ਅਕਾਦਮਿਕ ਪ੍ਰੋਗਰਾਮਾਂ ਨਾਲ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਨੂੰ ਜੋੜ ਕੇ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੇ ਮਾਹੌਲ ਵਿੱਚ ਅੱਗੇ ਵਧਾਉਣਾ ਚਾਹੁੰਦੇ ਹਾਂ।”

ਰਜਿਸਟਰਾਰ ਸੰਜੇ ਖੰਡੂਰੀ ਨੇ ਕਿਹਾ, “ਇਹ ਇਕਿੱਠਾ ਪ੍ਰੋਗਰਾਮ ਉੱਚ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਅਕਾਦਮਿਕ ਮਜ਼ਬੂਤੀ ਦੇ ਨਾਲ ਪ੍ਰੋਫੈਸ਼ਨਲ ਕਾਬਲੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਂਪਸ ਵਿੱਚ ਬਣੇ ਟ੍ਰੇਨਿੰਗ ਪ੍ਰੋਗਰਾਮ ਅਤੇ ਖਾਸ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੂੰ ਸਿਧਾਂਤਕ ਅਤੇ ਵਿਹਾਰਕ ਦੋਵੇਂ ਤਰ੍ਹਾਂ ਦਾ ਗਿਆਨ ਮਿਲੇਗਾ, ਜੋ ਉਨ੍ਹਾਂ ਨੂੰ ਫਾਇਨੈਂਸ ਖੇਤਰ ਵਿੱਚ ਸਫਲ ਕਰੀਅਰ ਬਣਾਉਣ ਵਿੱਚ ਮਦਦ ਕਰੇਗਾ।”

Read More: ਸੀਟੀ ਯੂਨੀਵਰਸਿਟੀ ‘ਚ ਧੂਮਧਾਮ ਨਾਲ ਮਨਾਇਆ ਰੰਗਾਂ ਦਾ ਤਿਉਹਾਰ ਹੋਲੀ

ਵਿਦੇਸ਼

Scroll to Top