Criminal cases on MP

ਰਾਜ ਸਭਾ ਦੇ 73 ਸੰਸਦ ਮੈਂਬਰਾਂ ‘ਤੇ ਕ੍ਰਿਮੀਨਲ ਕੇਸ, ADR ਰਿਪੋਰਟ ਦਾ ਦਾਅਵਾ

ਦੇਸ਼, 19 ਮਾਰਚ 2026: ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੀ ਰਿਪੋਰਟ ਮੁਤਾਬਕ 73 ਰਾਜ ਸਭਾ ਸੰਸਦ ਮੈਂਬਰਾਂ ‘ਤੇ ਅਪਰਾਧਿਕ ਦੋਸ਼ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਵੀਰਵਾਰ ਨੂੰ 229 ਰਾਜ ਸਭਾ ਸੰਸਦ ਮੈਂਬਰਾਂ ‘ਤੇ ਇੱਕ ਰਿਪੋਰਟ ਜਾਰੀ ਕੀਤੀ, ਜਿਨ੍ਹਾਂ ‘ਚ ਹਾਲ ਹੀ ‘ਚ ਚੁਣੇ ਗਏ 37 ਸੰਸਦ ਮੈਂਬਰ ਸ਼ਾਮਲ ਹਨ। ਇਸਦੇ ਨਾਲ ਹੀ ਰਾਜ ਸਭਾ ਦੇ 245 ਮੈਂਬਰ ਹਨ।

73 ਰਾਜ ਸਭਾ ਸੰਸਦ ਮੈਂਬਰਾਂ ‘ਚੋਂ 36 (16%) ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇੱਕ ਸੰਸਦ ਮੈਂਬਰ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ, ਚਾਰ ਸੰਸਦ ਮੈਂਬਰਾਂ ‘ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹਨ, ਅਤੇ ਤਿੰਨ ਔਰਤਾਂ ਵਿਰੁੱਧ ਅਪਰਾਧਾਂ ਦਾ ਸਾਹਮਣਾ ਕਰ ਰਹੇ ਹਨ।

ਰਿਪੋਰਟ ‘ਮੁਤਾਬਕ ਲਗਭਗ 31 ਸੰਸਦ ਮੈਂਬਰਾਂ (14%) ਨੇ ਆਪਣੇ ਆਪ ਨੂੰ ਅਰਬਪਤੀ ਐਲਾਨਿਆ ਹੈ। ਪ੍ਰਮੁੱਖ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਐਲਾਨੀ ਹੈ।
ਭਾਜਪਾ ਦੇ ਛੇ, ਕਾਂਗਰਸ ਦੇ ਪੰਜ, ਵਾਈਐਸਆਰਸੀਪੀ ਦੇ ਚਾਰ, ‘ਆਪ’ ਦੇ ਦੋ, ਬਸਪਾ ਦੇ ਦੋ, ਐਨਸੀਪੀ ਦੇ ਤਿੰਨ ਅਤੇ ਹੋਰ ਪਾਰਟੀਆਂ ਦੇ ਨੌਂ ਮੈਂਬਰ ਇਸ ਸੂਚੀ ‘ਚ ਹਨ। ਇੱਕ ਰਾਜ ਸਭਾ ਸੰਸਦ ਮੈਂਬਰ ਦੀ ਔਸਤ ਜਾਇਦਾਦ ਲਗਭਗ ₹120.69 ਕਰੋੜ ਹੈ।

ਔਸਤ ਜਾਇਦਾਦ ਪਾਰਟੀ ਮੁਤਾਬਕ ਵੱਖ-ਵੱਖ ਹੁੰਦੀ ਹੈ। 99 ਭਾਜਪਾ ਸੰਸਦ ਮੈਂਬਰਾਂ ਦੀ ਔਸਤਨ ₹28.29 ਕਰੋੜ, 28 ਕਾਂਗਰਸ ਸੰਸਦ ਮੈਂਬਰਾਂ ਦੀ ₹128.61 ਕਰੋੜ, 13 ਟੀਐਮਸੀ ਸੰਸਦ ਮੈਂਬਰਾਂ ਦੀ ₹17.70 ਕਰੋੜ ਅਤੇ 10 ‘ਆਪ’ ਸੰਸਦ ਮੈਂਬਰਾਂ ਦੀ ₹574.09 ਕਰੋੜ ਹੈ। 8 ਡੀਐਮਕੇ ਸੰਸਦ ਮੈਂਬਰਾਂ ਦੀ ਔਸਤਨ ₹11.90 ਕਰੋੜ, 7 ਵਾਈਐਸਆਰਸੀਪੀ ਸੰਸਦ ਮੈਂਬਰਾਂ ਦੀ ₹522.63 ਕਰੋੜ, 4 ਸਮਾਜਵਾਦੀ ਪਾਰਟੀ ਸੰਸਦ ਮੈਂਬਰਾਂ ਦੀ ₹399.71 ਕਰੋੜ ਅਤੇ 6 ਬੀਜੇਡੀ ਸੰਸਦ ਮੈਂਬਰਾਂ ਦੀ ₹105.63 ਕਰੋੜ ਹੈ।

ਬੀਆਰਐਸ ਸੰਸਦ ਮੈਂਬਰ ਦੀ ਜਾਇਦਾਦ ₹5300 ਕਰੋੜ

ਤੇਲੰਗਾਨਾ ਤੋਂ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਸੰਸਦ ਮੈਂਬਰ ਬੰਦੀ ਪਾਰਥ ਸਰਾਧੀ ਦੀ ਜਾਇਦਾਦ ਸਭ ਤੋਂ ਵੱਧ ₹5300 ਕਰੋੜ ਹੈ। ਉਨ੍ਹਾਂ ਤੋਂ ਬਾਅਦ, ‘ਆਪ’ ਦੇ ਰਾਜਿੰਦਰ ਗੁਪਤਾ ਦੀ ਜਾਇਦਾਦ ₹5053 ਕਰੋੜ ਅਤੇ ਵਾਈਐਸਆਰਸੀਪੀ ਦੇ ਅਯੁੱਧਿਆ ਰਾਮੀ ਰੈਡੀ ਦੀ ਜਾਇਦਾਦ ₹2577 ਕਰੋੜ ਤੋਂ ਵੱਧ ਹੈ।

‘ਆਪ’ ਦੇ ਸੰਤ ਬਲਬੀਰ ਸਿੰਘ ਕੋਲ ਸਭ ਤੋਂ ਘੱਟ ਜਾਇਦਾਦ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ ₹3 ਲੱਖ ਹੈ। ਇਸ ਦੌਰਾਨ, ਮਨੀਪੁਰ ਦੇ ਮਹਾਰਾਜਾ ਸਾਨਾਜੋਬਾ ਲੀਸ਼ੇਂਬਾ ਕੋਲ ਲਗਭਗ ₹5 ਲੱਖ ਦੀ ਜਾਇਦਾਦ ਹੈ ਅਤੇ ਟੀਐਮਸੀ ਦੇ ਪ੍ਰਕਾਸ਼ ਚਿਕ ਬਰਾਇਕ ਕੋਲ ਲਗਭਗ ₹9 ਲੱਖ ਦੀ ਜਾਇਦਾਦ ਹੈ।

40% ਮੁੱਖ ਮੰਤਰੀਆਂ ਵਿਰੁੱਧ ਅਪਰਾਧਿਕ ਮਾਮਲੇ

ਦੇਸ਼ ਦੇ 30 ਮੁੱਖ ਮੰਤਰੀਆਂ ‘ਚੋਂ 12 (40% ਫੀਸਦੀ) ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ‘ਚੋਂ, 10, ਜਾਂ 33%, ਕਤਲ ਦੀ ਕੋਸ਼ਿਸ਼, ਅਗਵਾ ਅਤੇ ਰਿਸ਼ਵਤਖੋਰੀ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਖ਼ਿਲਾਫ ਸਭ ਤੋਂ ਵੱਧ 89 ਮਾਮਲੇ ਦਰਜ ਹਨ।

ਏਡੀਆਰ ਰਿਪੋਰਟ ਦੇ ਅਨੁਸਾਰ, ਦੇਸ਼ ਭਰ ਦੇ 45% ਵਿਧਾਇਕਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਐਲਾਨੇ ਹਨ, ਜਦੋਂ ਕਿ 29% ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ, 46% ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਔਰਤਾਂ ਵਿਰੁੱਧ ਅਪਰਾਧਾਂ ‘ਚ ਪੱਛਮੀ ਬੰਗਾਲ ਸਭ ਤੋਂ ਅੱਗੇ ਹੈ, ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਹੈ।

Read More: ਪੱਛਮੀ ਏਸ਼ੀਆ ਤਣਾਅ ਕਾਰਨ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਵੀ ਮੁਸ਼ਕਿਲ ਸਮਾਂ: ਭਾਰਤੀ ਵਿਦੇਸ਼ ਮੰਤਰਾਲੇ

ਵਿਦੇਸ਼

Scroll to Top