ਸੰਜੇ ਭਾਟੀਆ

Haryana News: ਭਾਜਪਾ ਉਮੀਦਵਾਰ ਸੰਜੇ ਭਾਟੀਆ ਵੱਲੋਂ ਰਾਜ ਸਭਾ ਚੋਣ ਲਈ ਨਾਮਜ਼ਦਗੀ ਦਾਖਲ

ਹਰਿਆਣਾ, 05 ਮਾਰਚ, 2026: ਅੱਜ ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਭਾਜਪਾ ਉਮੀਦਵਾਰ ਸੰਜੇ ਭਾਟੀਆ ਅਤੇ ਕਾਂਗਰਸ ਉਮੀਦਵਾਰ ਕਰਮਵੀਰ ਸਿੰਘ ਬੁੱਧ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਮੁੱਖ ਮੰਤਰੀ ਨਾਇਬ ਸੈਣੀ ਭਾਟੀਆ ਦੇ ਨਾਲ ਮੌਜੂਦ ਸਨ।

ਸੰਜੇ ਭਾਟੀਆ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ‘ਚ ਜਨਮੇ, ਉਹ ਭਾਜਪਾ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਰਾਜ ਸਭਾ ਚੋਣਾਂ ਲਈ ਵੋਟਿੰਗ 16 ਮਾਰਚ ਨੂੰ ਹੋਣੀ ਹੈ। 57 ਸਾਲਾ ਸੰਜੇ ਭਾਟੀਆ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ‘ਚ ਜਨਮੇ, ਉਹ ਭਾਜਪਾ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰ ਸੰਜੇ ਭਾਟੀਆ ਨੇ ਆਪਣੀ ਪਹਿਲੀ ਲੋਕ ਸਭਾ ਚੋਣ ‘ਚ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 6.54 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ। ਸੰਜੇ ਭਾਟੀਆ ਨੇ ਕੁੱਲ 9,09,432 ਵੋਟਾਂ ਪ੍ਰਾਪਤ ਕਰਕੇ ਸੂਬੇ ਦੇ 53 ਸਾਲਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਕੁਲਦੀਪ ਸ਼ਰਮਾ ਨੂੰ 654269 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

Read More: Bihar News: ਨਿਤੀਸ਼ ਕੁਮਾਰ ਸਮੇਤ 5 NDA ਉਮੀਦਵਾਰਾਂ ਵੱਲੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ

ਵਿਦੇਸ਼

Scroll to Top