Sahibzada Farhan

ਸਾਹਿਬਜ਼ਾਦਾ ਫਰਹਾਨ ਨੇ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ

ਸਪੋਰਟਸ, 01 ਮਾਰਚ 2026: ਪਾਕਿਸਤਾਨ ਦੇ ਓਪਨਿੰਗ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ। ਵਿਰਾਟ ਕੋਹਲੀ ਨੇ ਇੱਕ ਟੀ-20 ਵਿਸ਼ਵ ਕੱਪ ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ। ਵਿਰਾਟ ਨੇ 2014 ਦੇ ਟੀ-20 ਵਿਸ਼ਵ ਕੱਪ ‘ਚ ਛੇ ਪਾਰੀਆਂ ‘ਚ 319 ਦੌੜਾਂ ਬਣਾਈਆਂ ਸਨ। ਫਰਹਾਨ ਨੇ ਹੁਣ ਛੇ ਪਾਰੀਆਂ ‘ਚ 383 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਸਾਹਿਬਜ਼ਾਦਾ ਫਰਹਾਨ ਨੇ ਇਸ ਮੈਚ ‘ਚ 60 ਗੇਂਦਾਂ ‘ਚ ਸ਼ਾਨਦਾਰ 100 ਦੌੜਾਂ ਬਣਾਈਆਂ। ਇਸ ਦੇ ਨਾਲ, ਉਹ ਇੱਕ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਟੂਰਨਾਮੈਂਟ ‘ਚ 18 ਫਰਵਰੀ ਨੂੰ ਨਾਮੀਬੀਆ ਵਿਰੁੱਧ 58 ਗੇਂਦਾਂ ‘ਚ ਨਾਬਾਦ 100 ਦੌੜਾਂ ਬਣਾਈਆਂ ਸਨ। ਉਸ ਤੋਂ ਪਹਿਲਾਂ, ਕਿਸੇ ਵੀ ਬੱਲੇਬਾਜ਼ ਨੇ ਟੂਰਨਾਮੈਂਟ ਦੇ ਇੱਕ ਐਡੀਸ਼ਨ ‘ਚ ਇੱਕ ਤੋਂ ਵੱਧ ਸੈਂਕੜਾ ਨਹੀਂ ਬਣਾਇਆ ਸੀ।

ਪਾਕਿਸਤਾਨ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ ‘ਚ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾਇਆ। ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਪਾਕਿਸਤਾਨੀ ਟੀਮ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 212 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ ਸਿਰਫ਼ 207 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਦੇ ਬਾਵਜੂਦ, ਪਾਕਿਸਤਾਨੀ ਟੀਮ ਸੈਮੀਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੀ। ਇਸ ਤੋਂ ਨਿਰਾਸ਼ ਅਬਰਾਰ ਅਹਿਮਦ ਮੈਦਾਨ ‘ਤੇ ਰੋਣ ਲੱਗ ਪਿਆ। ਕਪਤਾਨ ਸਲਮਾਨ ਅਲੀ ਆਗਾ ਵੀ ਨਿਰਾਸ਼ ਦਿਖਾਈ ਦੇ ਰਿਹਾ ਸੀ। ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਵੀ ਹਾਰ ਤੋਂ ਬਾਅਦ ਨਿਰਾਸ਼ ਦਿਖਾਈ ਦੇ ਰਹੇ ਸਨ। ਉਨ੍ਹਾਂ ਨੇ ਆਖਰੀ ਓਵਰ ‘ਚ 3 ਛੱਕੇ ਅਤੇ ਇੱਕ ਚੌਕੇ ਦੀ ਮੱਦਦ ਨਾਲ 22 ਦੌੜਾਂ ਬਣਾਈਆਂ, ਪਰ ਟੀਮ ਨੂੰ ਜਿੱਤ ਦਿਵਾਉਣ ‘ਚ ਮੱਦਦ ਨਹੀਂ ਕਰ ਸਕੇ।

Read More: IND ਬਨਾਮ WI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

ਵਿਦੇਸ਼

Scroll to Top