ਹਰਿਆਣਾ, 01 ਮਾਰਚ 2026: ਹਰਿਆਣਾ ਸਕੂਲ ਸਿੱਖਿਆ ਬੋਰਡ (BSEH) ਵੱਲੋਂ ਕਰਵਾਈਆਂ ਗਈਆਂ ਚਾਰ ਬੋਰਡ ਪ੍ਰੀਖਿਆਵਾਂ (10ਵੀਂ ਅਤੇ 12ਵੀਂ) ਵਿੱਚ ਹੁਣ ਤੱਕ ਕੁੱਲ 77 ਨਕਲ ਕਰਨ ਵਾਲੇ ਫੜੇ ਗਏ ਹਨ। 10 ਤੋਂ ਵੱਧ ਸੁਪਰਵਾਈਜ਼ਰਾਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਬੋਰਡ ਨਕਲ ਮੁਕਤ ਪ੍ਰੀਖਿਆ ਯਕੀਨੀ ਬਣਾਉਣ ਦਾ ਦਾਅਵਾ ਕਰ ਰਿਹਾ ਹੈ ਅਤੇ 320 ਫਲਾਇੰਗ ਸਕੁਐਡ ਤਾਇਨਾਤ ਕੀਤੇ ਹਨ।
ਹਰਿਆਣਾ ਭਰ ‘ਚ ਲਗਭੱਗ 1,431 ਪ੍ਰੀਖਿਆ ਕੇਂਦਰਾਂ ‘ਤੇ ਸਾਲਾਨਾ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ (ਅਕਾਦਮਿਕ/ਓਪਨ ਸਕੂਲ) ਪ੍ਰੀਖਿਆਵਾਂ ਲਈ ਕਰੀਬ 566,411 ਉਮੀਦਵਾਰ ਬੈਠ ਰਹੇ ਹਨ। ਇਸ ‘ਚ 296,593 ਮੁੰਡੇ ਅਤੇ 269,818 ਕੁੜੀਆਂ ਸ਼ਾਮਲ ਹਨ।
ਅਗਲੀ ਪ੍ਰੀਖਿਆ ਹੁਣ 2 ਮਾਰਚ ਨੂੰ ਹੋਵੇਗੀ, ਸੀਨੀਅਰ ਸੈਕੰਡਰੀ (ਅਕਾਦਮਿਕ/ਓਪਨ ਸਕੂਲ) ਭੌਤਿਕ ਵਿਗਿਆਨ ਅਤੇ ਅਰਥ ਸ਼ਾਸਤਰ ਅਤੇ ਡੀ.ਐਲ.ਐਡ. ‘ਚ 88 ਹਜ਼ਾਰ 426 ਉਮੀਦਵਾਰ ਬੈਠਣਗੇ। ਦੂਜੇ ਸਾਲ ਦੀ ਰੀ-ਅਪੀਅਰ ਪ੍ਰੀਖਿਆ ਸੋਮਵਾਰ ਨੂੰ 1162 ਪ੍ਰੀਖਿਆ ਕੇਂਦਰਾਂ ‘ਤੇ ਲਈ ਜਾਵੇਗੀ। ਸਾਰੇ ਸੈਂਟਰ ਸੁਪਰਡੈਂਟਾਂ ਨੂੰ ਆਪਣੇ ਕੇਂਦਰ ਦੀ ਰੋਜ਼ਾਨਾ ਗੈਰਹਾਜ਼ਰੀ ਅਤੇ ਯੂਐਮਸੀ ਰਿਪੋਰਟ ਔਨਲਾਈਨ ਲਿੰਕ ਰਾਹੀਂ ਭੇਜਣੀ ਪਵੇਗੀ।
ਪ੍ਰੀਖਿਆ ਕੇਂਦਰਾਂ ਦੇ ਅਚਨਚੇਤ ਨਿਰੀਖਣ ਲਈ 320 ਫਲਾਇੰਗ ਟੀਮਾਂ ਬਣਾਈਆਂ ਗਈਆਂ ਹਨ। ਜਿਸ ‘ਚ 22 ਜ਼ਿਲ੍ਹਾ ਪ੍ਰਸ਼ਨ ਪੱਤਰ ਫਲਾਇੰਗ ਟੀਮਾਂ, 48 ਸਬ-ਡਵੀਜ਼ਨ ਪ੍ਰਸ਼ਨ ਪੱਤਰ ਫਲਾਇੰਗ ਟੀਮਾਂ, 21 ਰੈਪਿਡ ਐਕਸ਼ਨ ਫੋਰਸ, 21 ਐਸਟੀਐਫ, 22 ਕਲੈਕਸ਼ਨ ਸੈਂਟਰ ਫਲਾਇੰਗ ਟੀਮਾਂ ਅਤੇ 2 ਕੰਟਰੋਲ ਰੂਮ ਫਲਾਇੰਗ ਟੀਮਾਂ ਬਣਾਈਆਂ ਗਈਆਂ ਹਨ।
ਇਸ ਤੋਂ ਇਲਾਵਾ, ਡੀਸੀ ਦੀਆਂ 22 ਫਲਾਇੰਗ ਟੀਮਾਂ, ਸਬ-ਡਿਵੀਜ਼ਨਲ ਅਫਸਰ (ਸਿਵਲ) ਦੀਆਂ 69 ਫਲਾਇੰਗ ਟੀਮਾਂ, ਜ਼ਿਲ੍ਹਾ ਸਿੱਖਿਆ ਅਫਸਰ ਦੀਆਂ 22 ਫਲਾਇੰਗ ਟੀਮਾਂ, ਚੇਅਰਮੈਨ ਦੀਆਂ 22 ਵਿਸ਼ੇਸ਼ ਟੀਮਾਂ, ਵਾਈਸ-ਚੇਅਰਮੈਨ ਦੀਆਂ 22 ਵਿਸ਼ੇਸ਼ ਫਲਾਇੰਗ ਟੀਮਾਂ, ਸਕੱਤਰ ਦੀਆਂ 22 ਵਿਸ਼ੇਸ਼ ਫਲਾਇੰਗ ਟੀਮਾਂ, ਅਤੇ ਡਿਪਟੀ ਸੈਕਟਰੀ (ਓਪਰੇਸ਼ਨ) ਅਤੇ ਸਹਾਇਕ ਸੈਕਟਰੀ (ਓਪਰੇਸ਼ਨ) ਦੀਆਂ ਫਲਾਇੰਗ ਟੀਮਾਂ ਵੀ ਬਣਾਈਆਂ ਗਈਆਂ ਹਨ। ਇਹ ਟੀਮਾਂ ਪ੍ਰੀਖਿਆ ਕੇਂਦਰਾਂ ‘ਤੇ ਤਿੱਖੀ ਨਜ਼ਰ ਰੱਖਣਗੀਆਂ।
Read More: ਹਰਿਆਣਾ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਵੰਡੇ 480 ਸਪਰੇਅ ਪੰਪ




