ਸਪੋਰਟਸ, 21 ਫਰਵਰੀ 2026: IND W ਬਨਾਮ AUS W: ਭਾਰਤ ਨੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤੀ ਮਹਿਲਾ ਟੀਮ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਨੇ ਆਸਟ੍ਰੇਲੀਆਈ ਧਰਤੀ ‘ਤੇ ਟੀ-20 ਸੀਰੀਜ਼ ਜਿੱਤੀ ਹੈ।
ਸ਼ਨੀਵਾਰ ਨੂੰ ਐਡੀਲੇਡ ‘ਚ ਖੇਡੇ ਤੀਜੇ ਮੈਚ ‘ਚ ਭਾਰਤ ਨੇ ਸਮ੍ਰਿਤੀ ਮੰਧਾਨਾ (82) ਅਤੇ ਜੇਮੀਮਾ ਰੌਡਰਿਗਜ਼ (59) ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ 20 ਓਵਰਾਂ ‘ਚ ਛੇ ਵਿਕਟਾਂ ‘ਤੇ 176 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਨਿਰਧਾਰਤ ਓਵਰਾਂ ‘ਚ ਨੌਂ ਵਿਕਟਾਂ ਦੇ ਨੁਕਸਾਨ ‘ਤੇ ਸਿਰਫ 159 ਦੌੜਾਂ ਹੀ ਬਣਾ ਸਕਿਆ।
ਭਾਰਤ ਲਈ, ਸ਼੍ਰੀਂਕਾ ਪਾਟਿਲ ਅਤੇ ਸ਼੍ਰੀਂਕਾ ਪਾਟਿਲ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਅਰੁੰਧਤੀ ਰੈਡੀ ਨੇ ਦੋ ਵਿਕਟਾਂ ਲਈਆਂ। ਰੇਣੂਕਾ ਸਿੰਘ ਨੇ ਇੱਕ ਵਿਕਟ ਲਈ। 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਸ਼੍ਰੀਂਕਾ ਪਾਟਿਲ ਨੇ ਜਾਰਜੀਆ ਵਾਲ ਨੂੰ ਰੇਣੂਕਾ ਦੇ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ 10 ਦੌੜਾਂ ਹੀ ਬਣਾ ਸਕੀ। ਰੇਣੂਕਾ ਨੇ ਦੂਜੀ ਵਿਕਟ ਲਈ। ਉਸਨੇ ਬੇਥ ਮੂਨੀ ਨੂੰ ਆਊਟ ਕੀਤਾ, ਜੋ ਸਿਰਫ਼ ਛੇ ਦੌੜਾਂ ਹੀ ਬਣਾ ਸਕੀ।
ਭਾਰਤ ਵਿਰੁੱਧ ਫੈਸਲਾਕੁੰਨ ਮੈਚ ਵਿੱਚ ਆਸਟ੍ਰੇਲੀਆ ਲਈ ਐਸ਼ਲੇ ਗਾਰਡਨਰ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ, ਜਦੋਂ ਕਿ ਛੇ ਹੋਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ ‘ਚ ਅਸਫਲ ਰਹੇ। ਐਲਿਸ ਪੈਰੀ ਨੇ ਇੱਕ, ਗ੍ਰੇਸ ਹੈਰਿਸ ਨੇ ਇੱਕ ਅਤੇ ਕਪਤਾਨ ਸੋਫੀ ਮੋਲੀਨੇਕਸ ਨੇ ਛੇ ਦੌੜਾਂ ਬਣਾਈਆਂ। ਕਿਮ ਗਾਰਥ ਅਤੇ ਡਾਰਸੀ ਬ੍ਰਾਊਨ ਕ੍ਰਮਵਾਰ ਸੱਤ ਅਤੇ ਅੱਠ ਦੌੜਾਂ ਬਣਾ ਕੇ ਨਾਬਾਦ ਰਹੇ।
Read More: AUS ਬਨਾਮ OMAN: ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਪੜਾਅ ‘ਚ ਆਸਟ੍ਰੇਲੀਆ ਤੇ ਓਮਾਨ ਵਿਚਾਲੇ ਮੈਚ




