ਸਪੋਰਟਸ, 17 ਫਰਵਰੀ, 2026: ZIM ਬਨਾਮ IRE match Result: 2021 ਦੀ ਚੈਂਪੀਅਨ ਆਸਟ੍ਰੇਲੀਆ ਟੀ-20 ਵਿਸ਼ਵ ਕੱਪ 2026 ਦੇ ਲੀਗ ਪੜਾਅ ਤੋਂ ਬਾਹਰ ਹੋ ਗਈ ਹੈ। ਮੰਗਲਵਾਰ ਨੂੰ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਾਲੇ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਕੈਂਡੀ ਦੇ ਪੱਲੇਕੇਲੇ ਸਟੇਡੀਅਮ ‘ਚ ਟਾਸ ਵੀ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਜ਼ਿੰਬਾਬਵੇ ਸੁਪਰ 8 ‘ਚ ਪਹੁੰਚ ਗਿਆ ਹੈ।
ਇੱਕ ਦਿਨ ਪਹਿਲਾਂ ਆਸਟ੍ਰੇਲੀਆ ਨੂੰ ਸ਼੍ਰੀਲੰਕਾ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 13 ਫਰਵਰੀ ਨੂੰ ਜ਼ਿੰਬਾਬਵੇ ਨੇ ਉਨ੍ਹਾਂ ਨੂੰ 23 ਦੌੜਾਂ ਨਾਲ ਹਰਾਇਆ ਸੀ। ਆਸਟ੍ਰੇਲੀਆ ਹੁਣ 20 ਫਰਵਰੀ ਨੂੰ ਓਮਾਨ ਦਾ ਸਾਹਮਣਾ ਕਰੇਗਾ।
ਟੂਰਨਾਮੈਂਟ ਦੇ ਇਤਿਹਾਸ ‘ਚ ਇਹ ਦੂਜਾ ਮੌਕਾ ਹੈ ਜਦੋਂ ਆਸਟ੍ਰੇਲੀਆਈ ਟੀਮ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਸੀ। ਇਸ ਤੋਂ ਪਹਿਲਾਂ, 2009 ‘ਚ ਰਿਕੀ ਪੋਂਟਿੰਗ ਦੀ ਕਪਤਾਨੀ ‘ਚ ਟੀਮ ਲੀਗ ਪੜਾਅ ਤੋਂ ਬਾਹਰ ਹੋ ਗਈ ਸੀ। ਗਰੁੱਪ ਬੀ ਤੋਂ ਸ਼੍ਰੀਲੰਕਾ ਸੁਪਰ 8 ‘ਚ ਪਹੁੰਚ ਗਿਆ ਹੈ। ਹਰੇਕ ਗਰੁੱਪ ਤੋਂ ਦੋ ਟੀਮਾਂ ਸੁਪਰ 8 ਪੜਾਅ ‘ਚ ਪਹੁੰਚਦੀਆਂ ਹਨ।
ਓਮਾਨ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ। ਦੂਜੇ ਸਥਾਨ ਲਈ ਦੌੜ ਹੁਣ ਜ਼ਿੰਬਾਬਵੇ, ਆਸਟ੍ਰੇਲੀਆ ਅਤੇ ਆਇਰਲੈਂਡ ਵਿਚਕਾਰ ਚੱਲ ਰਹੀਆਂ ਸਨ | ਜ਼ਿੰਬਾਬਵੇ ਦੇ ਚਾਰ ਅੰਕ ਸਨ, ਜਦੋਂ ਕਿ ਆਸਟ੍ਰੇਲੀਆ ਅਤੇ ਆਇਰਲੈਂਡ ਦੇ ਦੋ-ਦੋ ਅੰਕ ਹਨ। ਮੈਚ ਰੱਦ ਹੋਣ ਨਾਲ ਜ਼ਿੰਬਾਬਵੇ ਨੂੰ ਇੱਕ ਅੰਕ ਮਿਲਿਆ । ਨਤੀਜੇ ਵਜੋਂ, ਆਸਟ੍ਰੇਲੀਆ ਆਪਣਾ ਆਖਰੀ ਮੈਚ ਜਿੱਤਣ ‘ਤੇ ਵੀ ਜ਼ਿੰਬਾਬਵੇ ਨੂੰ ਪਛਾੜ ਨਹੀਂ ਸਕੇਗਾ।
Read More: NZ ਬਨਾਮ CAN Result: ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ‘ਚ ਜਗ੍ਹਾ ਬਣਾਈ




