ਪਿੰਡ ਚੱਲੇਲਾ

ਪਿੰਡ ਚੱਲੇਲਾ ਵਿਖੇ ਲਗਾਇਆ ਆਯੂਸ਼ ਕੈਂਪ, 589 ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ

ਪਟਿਆਲਾ, 11 ਫਰਵਰੀ 2026: ਡਾਇਰੈਕਟਰ ਆਯੁਰਵੇਦ, ਪੰਜਾਬ ਡਾ. ਰਮਨ ਖੰਨਾ ਅਤੇ ਡੀਏਯੂਓ ਪਟਿਆਲਾ ਡਾ. ਮੋਹਨ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੱਜ ਪਿੰਡ ਚੱਲੇਲਾ ਦੀ ਧਰਮਸ਼ਾਲਾ ਵਿਖੇ ਇੱਕ ਆਯੂਸ਼ ਕੈਂਪ ਲਗਾਇਆ ਗਿਆ।

ਆਯੂਰਵੇਦ ਓਪੀਡੀ ਡਾ: ਸਵਿਤਾ ਕੌਂਡਲ (GAD ਚੱਲੇਲਾ) ਅਤੇ ਡਾ: ਅਮਨਪ੍ਰੀਤ ਕੌਰ (GAD ਬਿਸ਼ਨਗੜ੍ਹ) ਦੁਆਰਾ ਕੀਤੀ ਗਈ ਅਤੇ ਦਵਾਈਆਂ ਦੀ ਵੰਡ ਅੱਪਵੈਦ ਪ੍ਰਭਪ੍ਰੀਤ ਸਿੰਘ (GAD ਚੱਲੇਲਾ) ਅਤੇ ਸਪਨਜੀਤ ਕੌਰ (AAK ਚੱਪੜ) ਦੁਆਰਾ ਕੀਤੀ ਗਈ।

ਇਸਦੇ ਮੌਕੇ GAD ਚੱਲੇਲਾ ਦੇ ਪਾਰਟ-ਟਾਈਮ ਵਰਕਰਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਕੈਂਪ ਦੌਰਾਨ ਹੋਮਿਓਪੈਥੀ ਮੈਡੀਕਲ ਅਫ਼ਸਰ ਡਾ: ਰਜਨੀਤ, ਡਾ: ਦਵਿੰਦਰ ਕੌਰ ਨੇ ਵੀ ਮਰੀਜ਼ਾਂ ਦੀ ਜਾਂਚ ਕੀਤੀ। ਇਸ ਕੈਂਪ ਦੌਰਾਨ ਆਯੂਰਵੈਦਿਕ ਦੇ 317 ਮਰੀਜ਼ ਅਤੇ ਹੋਮਿਓਪੈਥਿਕ ਮਰੀਜ਼ ਦੇ 277 ਦੀ ਜਾਂਚ ਕੀਤੀ ਗਈ | ਇਸਦੇ ਨਾਲ ਕੁੱਲ 589 ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

Read More: ਕਰਹਾਲੀ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੂਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ

ਵਿਦੇਸ਼

Scroll to Top