ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਗੱਦਾਰ, ਦੋਵੇਂ ਵਿਚਾਲੇ ਹੋਈ ਬਹਿਸ

ਦਿੱਲੀ, 04 ਫਰਵਰੀ 2026: ਕਾਂਗਰਸੀ ਸੰਸਦ ਮੈਂਬਰ ਮਕਰ ਦੁਆਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਰਵਨੀਤ ਸਿੰਘ ਬਿੱਟੂ ਸਾਹਮਣੇ ਤੋਂ ਆਇਆ ਤਾਂ ਰਾਹੁਲ ਗਾਂਧੀ ਨੇ ਕਿਹਾ, “ਮੇਰਾ ਗੱਦਾਰ ਦੋਸਤ ਆ ਰਿਹਾ ਹੈ।” ਰਾਹੁਲ ਗਾਂਧੀ ਨੇ ਹੱਥ ਮਿਲਾਉਣ ਲਈ ਆਪਣਾ ਹੱਥ ਵਧਾਇਆ, ਪਰ ਬਿੱਟੂ ਨੇ ਇਨਕਾਰ ਕਰ ਦਿੱਤਾ। ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਦੇਸ਼ ਲਈ ਕੁਝ ਵੀ ਚੰਗਾ ਨਹੀਂ ਕਰ ਰਹੇ, ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ ਦਾ ਦੁਸ਼ਮਣ ਕਿਹਾ |

ਇਸ ਮੌਕੇ ਦੋਵੇਂ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਰਾਹੁਲ ਗਾਂਧੀ ਨੇ ਕਿਹਾ, “ਚਿੰਤਾ ਨਾ ਕਰੋ, ਮੇਰੇ ਗੱਦਾਰ ਦੋਸਤ, ਤੁਸੀਂ ਵਾਪਸ ਆਓਗੇ।” ਇਸ ਮੌਕੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ।

ਜਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ, ਜਿਸਦੀ 1995 ‘ਚ ਅੱਤਵਾਦ ਦੇ ਦੌਰ ਦੌਰਾਨ ਸਕੱਤਰੇਤ ਦੀ ਇਮਾਰਤ ‘ਚ ਹੋਏ ਬੰਬ ਧਮਾਕੇ ‘ਚ ਮੌਤ ਹੋ ਗਈ ਸੀ। ਉਹ ਕਾਂਗਰਸ ਪਾਰਟੀ ਛੱਡ ਕੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ‘ਚ ਉਤਾਰਿਆ ਸੀ, ਪਰ ਉਹ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਗਏ ਸਨ।

Read More: ਸੰਸਦ ਮੈਂਬਰਾਂ ਨੇ ਸਦਨ ‘ਚ ਸਪੀਕਰ ਵੱਲ ਕਾਗਜ਼ ਸੁੱਟੇ, 8 ਸੰਸਦ ਮੈਂਬਰ ਬਾਕੀ ਸੈਸ਼ਨ ਲਈ ਮੁਅੱਤਲ

ਵਿਦੇਸ਼

Scroll to Top