Women’s Premier League, 4 ਫਰਵਰੀ 2026: ਦਿੱਲੀ ਕੈਪੀਟਲਜ਼ ਨੇ ਐਲੀਮੀਨੇਟਰ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ ਹਰਾ ਕੇ ਮਹਿਲਾ ਪ੍ਰੀਮੀਅਰ ਲੀਗ (Women’s Premier League0 (WPL) ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਗੁਜਰਾਤ ਜਾਇੰਟਸ ਨੇ ਬੇਥ ਮੂਨੀ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 168 ਦੌੜਾਂ ਬਣਾਈਆਂ। ਜਵਾਬ ਵਿੱਚ, ਦਿੱਲੀ ਨੇ 15.4 ਓਵਰਾਂ ਵਿੱਚ ਤਿੰਨ ਵਿਕਟਾਂ ‘ਤੇ 169 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਦਿੱਲੀ ਦੀ ਟੀਮ ਖਿਤਾਬੀ ਮੈਚ ਵਿੱਚ ਪਹੁੰਚੀ ਹੈ। ਹੁਣ ਇਸਦਾ ਸਾਹਮਣਾ 5 ਫਰਵਰੀ ਨੂੰ ਫਾਈਨਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਨਾਲ ਹੋਵੇਗਾ। ਦਿੱਲੀ ਨੇ ਹੁਣ ਤੱਕ ਕਦੇ ਵੀ WPL ਖਿਤਾਬ ਨਹੀਂ ਜਿੱਤਿਆ ਹੈ ਅਤੇ ਇਸ ਕੋਲ ਆਪਣੀ ਪਹਿਲੀ ਟਰਾਫੀ ਜਿੱਤਣ ਦਾ ਮੌਕਾ ਹੋਵੇਗਾ।
Read More: Women’s Premier League: ਮਹਿਲਾ ਪ੍ਰੀਮੀਅਰ ਲੀਗ ਦੇ ਤੀਜੇ ਸੀਜ਼ਨ ਅੱਜ ਹੋਵੇਗਾ ਆਗਾਜ਼, ਜਾਣੋ ਟੀਮਾਂ ਬਾਰੇ




