ਮੁਫ਼ਤ ਆਯੁਰਵੈਦਿਕ ਕੈਂਪ

ਕਰਹਾਲੀ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੂਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ

ਪਟਿਆਲਾ, 3 ਫਰਵਰੀ 2026: ਡਾਇਰੈਕਟਰ ਆਯੂਰਵੇਦ ਪੰਜਾਬ ਡਾ: ਰਮਨ ਖੰਨਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਪਟਿਆਲਾ ਡਾ.ਮੋਹਨ ਕੌਸ਼ਲ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਅਗਵਾਈ ਹੇਠ ਆਯੁਸ਼ਮਾਨ ਅਰੋਗਿਆ ਕੇਂਦਰ ਕਰਹਾਲੀ ਵਿਖੇ ਅੱਜ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਵੱਲੋਂ ਇੱਕ ਮੁਫ਼ਤ ਆਯੂਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ।

ਇਸ ਦੌਰਾਨ ਕੁੱਲ 765 (343 ਆਯੂਰਵੈਦਿਕ ਦੇ,322 ਹੋਮਿਓਪੈਥਿਕ ਦੇ) ਮਰੀਜ਼ਾਂ ਦੀ ਵੱਖ-ਵੱਖ ਸਮੱਸਿਆਵਾਂ ਜਿਵੇਂ ਕਿ ਜੋੜਾਂ ਦੇ ਰੋਗ, ਚਮੜੀ ਦੇ ਰੋਗ, ਪੇਟ ਦੇ ਰੋਗ, ਗਾਇਨੀ ਸਮੱਸਿਆਵਾਂ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਲਈ ਜਾਂਚ ਕੀਤੀ। ਇਸਦੇ ਨਾਲ ਹੀ ਮੁਫ਼ਤ ਸ਼ੂਗਰ ਟੈਸਟਿੰਗ ਕੀਤੀ ਗਈ | ਇਸ ਮੌਕੇ ਆਯੂਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਦੀ ਮਾਹਰ ਟੀਮ ਵੱਲੋਂ ਜਾਂਚ ਤੋਂ ਬਾਅਦ ਮੁਫ਼ਤ ਆਯੂਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ।

ਆਯੂਰਵੇਦ ਵਿਭਾਗ ਤੋਂ ਡਾ. ਯੇਗੇਸ਼ ਭਾਟਿਆ ਡਾ. ਮਨਦੀਪ ਸਿੰਘ,ਡਾ ਰਜਨੀਸ਼ ,ਹੋਮਿਓਪੈਥੀ ਵਿਭਾਗ ਤੋਂ ਡਾ. ਮਨਪ੍ਰੀਤ ਅਤੇ ਡਾ.ਅਕਵਿੰਦਰ ਨੇ ਮਰੀਜ਼ਾਂ ਦੀ ਜਾਂਚ ਕੀਤੀ | ਇਸ ਮੌਕੇ ਸ਼੍ਰੀਮਤੀ ਸੋਨਾ ਅਤੇ ਸਚਿਨ ਉਪਵੇਦ, ਗੁਰਚਰਣ ਸਿੰਘ ਨੇ ਦਵਾਈਆਂ ਵੰਡੀਆਂ। ਡਾ. ਯੋਗੇਸ਼ ਇੰਚਾਰਜ ਆਯੂਸ਼ਮਾਨ ਅਰੋਗਿਆ ਕੇਂਦਰ ਕਰਹਾਲੀ ਸਾਹਿਬ ਨੇ ਮੌਸਮੀ ਬਿਮਾਰੀਆਂ ਤੇ ਉਨਾਂ ਦੇ ਘਰੇਲੂ ਉਪਚਾਰਾਂ ਅਤੇ ਪੰਚਕਰਮ ਪ੍ਰਕਿਰਿਆਵਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਪਟਿਆਲਾ ਸਤਿਕਾਰਯੋਗ ਡਾ. ਮੋਹਨ ਕੌਸ਼ਲ ਨੇ ਵਿਸ਼ੇਸ਼ ਤੌਰ ‘ਤੇ ਕੈਂਪ ਦਾ ਦੌਰਾ ਕੀਤਾ ਅਤੇ ਪੂਰੀ ਕੈਂਪ ਟੀਮ ਦੀ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਸ਼ਲਾਘਾ ਕੀਤੀ। ਇਸ ਕੈਂਪ ਮੋਹਨ ਪ੍ਰਕਾਸ਼ ਸੁਪ੍ਰੀਡੈਂਟ ਪਟਿਆਲਾ, ਸਚਿਨ ਉਪਵੈਦ, ਮੁੰਨਾ ਸਿੰਘ ਯੇਗਾ ਇੰਸਟ੍ਰਕਟਰ ਅਤੇ ਸਾਹਿਲ ਨੇ ਕੈਂਪ ਪ੍ਰਬੰਧਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।

Read More: ਪਟਿਆਲਾ ‘ਚ 7ਵਾਂ ਮੁਫ਼ਤ ਆਯੁਰਵੇਦ ਤੇ ਹੋਮਿਓਪੈਥਿਕ ਚਿਕਿਤਸਾ ਕੈਂਪ ਲਗਾਇਆ

ਵਿਦੇਸ਼

Scroll to Top