ਮਹਾਰਾਸ਼ਟਰ, 31 ਜਨਵਰੀ 2026: ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਨੀਵਾਰ ਨੂੰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੀ। ਰਾਜਪਾਲ ਆਚਾਰੀਆ ਦੇਵਵ੍ਰਤ ਨੇ ਉਨ੍ਹਾਂ ਨੂੰ ਲੋਕ ਭਵਨ ਵਿਖੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਲਗਭੱਗ 12 ਮਿੰਟ ਚੱਲਿਆ। ਇਸ ਮੌਕੇ ਸ਼ਰਦ ਪਵਾਰ ਸ਼ਾਮਲ ਨਹੀਂ ਹੋਏ।
ਇਸ ਤੋਂ ਪਹਿਲਾਂ ਦਿਨ ‘ਚ ਐਨਸੀਪੀ ਵਿਧਾਇਕ ਦਲ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਇੱਕ ਬੈਠਕ ਵਿਧਾਨ ਭਵਨ ਵਿਖੇ ਬੁਲਾਈ ਸੀ, ਜਿੱਥੇ ਸੁਨੇਤਰਾ ਨੂੰ ਪਾਰਟੀ ਆਗੂ ਚੁਣਿਆ ਗਿਆ ਸੀ। ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ, ਸੁਨੇਤਰਾ ਨੇ ਆਪਣੀ ਰਾਜ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਤਿੰਨ ਦਿਨ ਪਹਿਲਾਂ 28 ਜਨਵਰੀ ਨੂੰ ਬਾਰਾਮਤੀ ‘ਚ ਇੱਕ ਜਹਾਜ਼ ਹਾਦਸੇ ‘ਚ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ।
ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ, ਸੁਨੇਤਰਾ ਪਵਾਰ ਨੇ ਆਪਣੀ ਰਾਜ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਉਹ 18 ਜੂਨ, 2024 ਨੂੰ ਰਾਜ ਸਭਾ ਮੈਂਬਰ ਬਣ ਗਈ। ਇਹ ਅਸਤੀਫਾ ਜ਼ਰੂਰੀ ਹੈ ਕਿਉਂਕਿ, ਸੰਵਿਧਾਨ ਦੀ ਧਾਰਾ 190(1) ਦੇ ਤਹਿਤ, ਕੋਈ ਵੀ ਵਿਅਕਤੀ ਕੇਂਦਰੀ ਸੰਸਦ (ਰਾਜ ਸਭਾ) ਅਤੇ ਰਾਜ ਸਰਕਾਰ ‘ਚ ਇੱਕੋ ਸਮੇਂ ਕੋਈ ਅਹੁਦਾ ਨਹੀਂ ਰੱਖ ਸਕਦਾ।
ਐਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਨੇ ਕਿਹਾ ਕਿ ਸੁਨੇਤਰਾ ਪਵਾਰ ਨੂੰ ਵਿਧਾਇਕ ਦਲ ਦੇ ਆਗੂ ਵਜੋਂ ਚੁਣੇ ਜਾਣ ਸੰਬੰਧੀ ਪੱਤਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੌਂਪਿਆ ਜਾਵੇਗਾ। ਸੁਨੇਤਰਾ ਪਵਾਰ ਸ਼ਾਮ ਨੂੰ ਰਾਜ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਉਹ ਇਸ ਅਹੁਦੇ ਨੂੰ ਸੰਭਾਲਣ ਵਾਲੀ ਰਾਜ ਦੀ ਪਹਿਲੀ ਮਹਿਲਾ ਹੋਵੇਗੀ।
ਸ਼ਨੀਵਾਰ ਦੁਪਹਿਰ 2 ਵਜੇ ਦੱਖਣੀ ਮੁੰਬਈ ਦੇ ਵਿਧਾਨ ਭਵਨ ‘ਚ ਹੋਈ ਇੱਕ ਬੈਠਕ ‘ਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਐਨਸੀਪੀ ਵਿਧਾਇਕ ਦਲ ਦੀ ਆਗੂ ਚੁਣਿਆ ਗਿਆ। ਐਨਸੀਪੀ ਦੇ ਦੋਵਾਂ ਧੜਿਆਂ ਦੇ ਰਲੇਵੇਂ ਸੰਬੰਧੀ ਅਟਕਲਾਂ ਬਾਰੇ ਪੁੱਛੇ ਜਾਣ ‘ਤੇ, ਪਟੇਲ ਨੇ ਕੋਈ ਟਿੱਪਣੀ ਨਹੀਂ ਕੀਤੀ।
Read More: CM ਨਿਤੀਸ਼ ਕੁਮਾਰ ਵੱਲੋਂ ਬਾਪੂ ਟਾਵਰ ‘ਤੇ ਆਧਾਰਿਤ ਵਿਸ਼ੇਸ਼ ਕਵਰ ਦਾ ਉਦਘਾਟਨ




