Assam election 2026

ਅਸਾਮ ਦੀਆਂ 2 ਰਾਜ ਸਭਾ ਸੀਟਾਂ ‘ਤੇ CM ਹਿਮੰਤ ਸਰਮਾ ਵੱਲੋਂ ਜਿੱਤ ਦਾ ਦਾਅਵਾ

ਅਸਾਮ, 10 ਜਨਵਰੀ 2026: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਭਾਜਪਾ ਅਤੇ ਇਸਦੇ ਸਹਿਯੋਗੀ ਅਪ੍ਰੈਲ ‘ਚ ਖਾਲੀ ਹੋਣ ਵਾਲੀਆਂ ਤਿੰਨ ਰਾਜ ਸਭਾ ਸੀਟਾਂ ਲਈ ਉਮੀਦਵਾਰ ਖੜ੍ਹੇ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਤਿੰਨਾਂ ਸੀਟਾਂ ‘ਚੋਂ ਦੋ ‘ਚ ਜਿੱਤ ਯਕੀਨੀ ਹੈ, ਜਦੋਂ ਕਿ ਤੀਜੀ ‘ਚ ਜਿੱਤ ਦੀ ਵੀ ਸੰਭਾਵਨਾ ਹੈ।

ਮੁੱਖ ਮੰਤਰੀ ਸਰਮਾ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ, “ਭਾਜਪਾ, ਏਜੀਪੀ ਅਤੇ ਸਾਡਾ ਸਾਂਝਾ ਮੋਰਚਾ ਤਿੰਨਾਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗਾ। ਅਸੀਂ ਦੋ ਸੀਟਾਂ ਜ਼ਰੂਰ ਜਿੱਤਾਂਗੇ; ਤੀਜੀ ‘ਚ ਜਿੱਤ ਜਾਂ ਹਾਰ ਇੱਕ ਸੰਭਾਵਨਾ ਹੈ।”

ਸਰਮਾ ਨੇ ਇਹ ਵੀ ਕਿਹਾ ਕਿ ਭਾਜਪਾ ਅਤੇ ਇਸਦੇ ਸਹਿਯੋਗੀਆਂ ਨੇ ਪਿਛਲੀਆਂ ਚੋਣਾਂ ‘ਚ ਅਜੀਤ ਭੂਯਾਨ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ ਕਿਉਂਕਿ ਉਹ ਉਸਨੂੰ ਨਿਰਪੱਖ ਅਤੇ ਚੰਗੇ ਕੰਮ ਲਈ ਯੋਗ ਸਮਝਦੇ ਸਨ। ਹਾਲਾਂਕਿ, ਉਨ੍ਹਾਂ ਨੇ ਭੂਯਾਨ ‘ਤੇ ਰਾਜ ਸਭਾ ਸੰਸਦ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ, “ਪਰ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਨੇ ਆਪਣੇ ਸੰਸਦ ਫੰਡਾਂ ਨਾਲ ਕੀ ਕੀਤਾ।”

ਜਿਕਰਯੋਗ ਹੈ ਕਿ ਅਪ੍ਰੈਲ ‘ਚ ਖਾਲੀ ਹੋਣ ਵਾਲੀਆਂ ਸੀਟਾਂ ਇਸ ਸਮੇਂ ਦੋ ਭਾਜਪਾ ਸੰਸਦ ਮੈਂਬਰਾਂ, ਭੁਵਨੇਸ਼ਵਰ ਕਲਿਤਾ ਅਤੇ ਰਾਮੇਸ਼ਵਰ ਤੇਲੀ, ਅਤੇ ਇੱਕ ਆਜ਼ਾਦ ਸੰਸਦ ਮੈਂਬਰ, ਅਜੀਤ ਭੂਯਾਨ ਕੋਲ ਹਨ। ਮੌਜੂਦਾ ਵਿਧਾਨ ਸਭਾ ‘ਚ ਭਾਜਪਾ ਦੇ 64 ਮੈਂਬਰ ਹਨ, ਜਦੋਂ ਕਿ ਇਸਦੇ ਸਹਿਯੋਗੀ ਏਜੀਪੀ, ਯੂਪੀਪੀਐਲ ਅਤੇ ਬੀਪੀਐਫ ਦੇ ਕ੍ਰਮਵਾਰ 9, 7 ਅਤੇ 3 ਵਿਧਾਇਕ ਹਨ। ਵਿਰੋਧੀ ਪਾਰਟੀਆਂ ‘ਚ ਕਾਂਗਰਸ ਦੇ 26, ਏਆਈਯੂਡੀਐਫ ਦੇ 15, ਸੀਪੀਆਈ(ਐਮ) ਦੇ 1 ਅਤੇ ਇੱਕ ਆਜ਼ਾਦ ਮੈਂਬਰ ਸ਼ਾਮਲ ਹਨ।

Read More: ਆਪ੍ਰੇਸ਼ਨ ਸੰਧੂਰ ਸਿਰਫ਼ ਰੁਕਿਆ ਹੈ, ਖਤਮ ਨਹੀਂ ਹੋਇਆ: CDS ਅਨਿਲ ਚੌਹਾਨ

ਵਿਦੇਸ਼

Scroll to Top