ਆਪ੍ਰੇਸ਼ਨ ਸੰਧੂਰ

ਆਪ੍ਰੇਸ਼ਨ ਸੰਧੂਰ ਸਿਰਫ਼ ਰੁਕਿਆ ਹੈ, ਖਤਮ ਨਹੀਂ ਹੋਇਆ: CDS ਅਨਿਲ ਚੌਹਾਨ

ਦੇਸ਼, 10 ਜਨਵਰੀ 2026: ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਆਪ੍ਰੇਸ਼ਨ ਸੰਧੂਰ (Operation Sindoor) ਸਿਰਫ਼ ਰੁਕਿਆ ਹੈ, ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਤੋਂ ਬਾਅਦ, ਪਾਕਿਸਤਾਨ ਨੂੰ ਇੱਕ ਨਵਾਂ ਅਹੁਦਾ, ਚੀਫ਼ ਆਫ਼ ਡਿਫੈਂਸ ਫੋਰਸ (ਸੀਡੀਐਫ) ਬਣਾਉਣਾ ਪਿਆ। ਇਹ ਅਹੁਦਾ ਤਿੰਨਾਂ ਹਥਿਆਰਬੰਦ ਫੌਜਾਂ ਨੂੰ ਕੇਂਦਰੀਕਰਨ ਲਈ ਬਣਾਇਆ ਸੀ।

ਉਨ੍ਹਾਂ ਕਿਹਾ ਕਿ ਇਸ ਅਹੁਦਾ ਨੇ ਪਾਕਿਸਤਾਨ ਨੂੰ ਸੰਵਿਧਾਨਕ ਸੋਧਾਂ ਕਰਨ ਲਈ ਮਜਬੂਰ ਕੀਤਾ, ਜਿਸ ਨਾਲ ਇਹ ਸਾਬਤ ਹੋਇਆ ਕਿ ਗੁਆਂਢੀ ਦੇਸ਼ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਪੁਣੇ ਪਬਲਿਕ ਪਾਲਿਸੀ ਫੈਸਟੀਵਲ ‘ਚ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਸੀਂ ਐਮਰਜੈਂਸੀ ਸਥਿਤੀਆਂ ‘ਚ ਲਾਗੂ ਕਰਨ ਲਈ ਇੱਕ ਮਿਆਰੀ ਪ੍ਰਣਾਲੀ ਵਿਕਸਤ ਕਰ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਭਾਰਤ ‘ਚ ਪ੍ਰਸਤਾਵਿਤ ਸੰਯੁਕਤ ਥੀਏਟਰ ਕਮਾਂਡ ਨੂੰ ਲਾਗੂ ਕਰਨ ਦੀ ਆਖਰੀ ਮਿਤੀ 30 ਮਈ, 2026 ਤੱਕ ਵਧਾ ਦਿੱਤੀ ਹੈ। ਹਥਿਆਰਬੰਦ ਫੌਜਾਂ ਇਸ ਪ੍ਰਣਾਲੀ ਨੂੰ ਸਮੇਂ ਤੋਂ ਪਹਿਲਾਂ ਲਾਗੂ ਕਰਨ ਲਈ ਕੰਮ ਕਰ ਰਹੀਆਂ ਹਨ।

ਪਾਕਿਸਤਾਨ’ਚ ਕੀਤੇ ਬਦਲਾਅ ਦੱਸਦੇ ਹਨ ਕਿ ਆਪ੍ਰੇਸ਼ਨ ਦੌਰਾਨ ਬਹੁਤ ਸਾਰੀਆਂ ਕਮੀਆਂ ਅਤੇ ਕਮਜ਼ੋਰੀਆਂ ਦਾ ਪਰਦਾਫਾਸ਼ ਹੋਇਆ। ਪਾਕਿਸਤਾਨ ਦੇ ਸੰਵਿਧਾਨ ਦੇ ਆਰਟੀਕਲ 243 ‘ਚ ਸੋਧ ਨੇ ਇਸਦੇ ਉੱਚ ਰੱਖਿਆ ਸੰਗਠਨ ‘ਚ ਵੱਡੇ ਬਦਲਾਅ ਕੀਤੇ ਹਨ।

ਉਨ੍ਹਾਂ ਕਿਹਾ ਕਿ ਜੁਆਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਚੀਫ਼ ਆਫ਼ ਡਿਫੈਂਸ ਫੋਰਸਿਜ਼ (ਸੀਡੀਐਫ) ਦਾ ਅਹੁਦਾ ਲੈ ਲਿਆ ਗਿਆ ਹੈ। ਸੀਡੀਐਫ ਦਾ ਅਹੁਦਾ ਸਿਰਫ਼ ਫੌਜ ਮੁਖੀ ਕੋਲ ਹੋਣ ਦੀ ਵਿਵਸਥਾ ਸੰਯੁਕਤਤਾ ਦੇ ਸਿਧਾਂਤ ਦੇ ਉਲਟ ਹੈ।

ਪਾਕਿਸਤਾਨ ‘ਚ ਰਾਸ਼ਟਰੀ ਰਣਨੀਤੀ ਕਮਾਂਡ ਸਥਾਪਤ ਕੀਤੀ ਹੈ। ਪਹਿਲਾਂ ਤੋਂ ਸਥਾਪਿਤ ਆਰਮੀ ਰਾਕੇਟ ਫੋਰਸਿਜ਼ ਕਮਾਂਡ ਰਵਾਇਤੀ ਅਤੇ ਰਣਨੀਤਕ ਸਮਰੱਥਾਵਾਂ ਨੂੰ ਵਧਾ ਸਕਦੀ ਹੈ। ਆਪ੍ਰੇਸ਼ਨ ਸੰਧੂਰ ਨੇ ਉੱਚ ਰੱਖਿਆ ਸੰਗਠਨ ਨਾਲ ਸਬੰਧਤ ਕਈ ਸੰਚਾਲਨ ਸਬਕ ਪ੍ਰਗਟ ਕੀਤੇ ਹਨ। ਭਾਰਤੀ ਹਥਿਆਰਬੰਦ ਫੌਜਾਂ ਨੇ ਉੜੀ, ਡੋਕਲਾਮ, ਗਲਵਾਨ, ਬਾਲਾਕੋਟ ਅਤੇ ਆਪ੍ਰੇਸ਼ਨ ਸੰਧੂਰ ਵਰਗੇ ਆਪ੍ਰੇਸ਼ਨਾਂ ‘ਚ ਵੱਖ-ਵੱਖ ਕਮਾਂਡ ਪ੍ਰਬੰਧਾਂ ਅਧੀਨ ਕੰਮ ਕੀਤਾ ਹੈ।

ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ 22 ਦਸੰਬਰ ਨੂੰ ਕਿਹਾ ਸੀ ਕਿ ਭਾਰਤ ਨੂੰ ਅੱ.ਤ.ਵਾ.ਦ ਦਾ ਮੁਕਾਬਲਾ ਕਰਨ ਲਈ ਆਪ੍ਰੇਸ਼ਨ ਸੰਧੂਰ ਵਰਗੀ ਥੋੜ੍ਹੇ ਸਮੇਂ ਦੀ, ਤੇਜ਼ ਫੌਜੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਗੁਆਂਢੀ ਦੇਸ਼ਾਂ ਨਾਲ ਖੇਤਰੀ ਵਿਵਾਦਾਂ ਕਾਰਨ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਜੰਗਾਂ ਲਈ ਵੀ ਤਿਆਰ ਰਹਿਣਾ ਜ਼ਰੂਰੀ ਹੈ।

Read More: ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪੰਜਾਬ ‘ਚ ਪਾਕਿਸਤਾਨੀ ਦੀ ਦਖਲਅੰਦਾਜ਼ੀ ਵਧੀ: DGP ਗੌਰਵ ਯਾਦਵ 

ਵਿਦੇਸ਼

Scroll to Top