Jandiala Guru Police Encounters

Police Encounters: ਜੰਡਿਆਲਾ ਗੁਰੂ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ

ਜੰਡਿਆਲਾ ਗੁਰੂ 09 ਜਨਵਰੀ 2026: ਜੰਡਿਆਲਾ ਪੁਲਿਸ ਅਤੇ ਸੀਆਈ ਸਟਾਫ ਦਾ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ ਹੈ | ਪੁਲਿਸ ਵੱਲੋਂ ਬਦਮਾਸ਼ਾਂ ਦੇ ਐਨਕਾਊਂਟਰ ‘ਚ ਇੱਕ ਨੌਜਵਾਨ ਦੀ ਲੱਤ ‘ਤੇ ਗੋਲੀ ਲੱਗੀ ਹੈ ਅਤੇ ਹਸਪਤਾਲ ‘ਚ ਜ਼ੇਰੇ ਇਲਾਜ ਲਈ ਭੇਜਿਆ ਹੈ |

ਦੱਸਿਆ ਜਾ ਰਿਹਾ ਹੈ ਕਿ ਜੰਡਿਆਲਾ ਗੁਰੂ ‘ਚ ਬੀਤੇ ਦਿਨੀ ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਗਈਆਂ ਸਨ | ਜੰਡਿਆਲਾ ਪੁਲਿਸ ਵੱਲੋਂ ਅਤੇ ਸੀਆਈਏ ਸਟਾਫ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦੀ ਭਾਲ ਕਰ ਰਹੀ ਸੀ | ਇਸ ਦੌਰਾਨ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿਛ ਕਰਨ ‘ਤੇ ਪਤਾ ਚੱਲਿਆ ਕਿ ਦੋ ਸ਼ੂਟਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਨ ਉਹ ਵੀ ਤਰਨ ਤਾਰਨ ਦੇ ਰਹਿਣ ਵਾਲੇ ਹਨ |

ਜਦੋਂ ਜੰਡਿਆਲਾ ਪੁਲਿਸ ਨੂੰ ਪਤਾ ਚੱਲਿਆ ਕਿ ਇਹ ਦੋ ਨੌਜਵਾਨ ਜੰਡਿਆਲਾ ਗੁਰੂ ਗੁੰਨੋਵਾਲ ਵਾਲੀ ਸਾਈਡ ਆ ਰਹੇ ਹਨ, ਤਾਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਪੁਲਿਸ ਵੱਲੋਂ ਉਨ੍ਹਾਂ ਉਨ੍ਹਾਂ ਬਦਮਾਸ਼ਾਂ ਰੁਕਣ ਨੂੰ ਕਿਹਾ ਤਾਂ ਉਕਤ ਨੌਜਵਾਨਾਂ ਨੇ ਨਹਿਰ ਵੱਲ ਨੂੰ ਮੋਟਰਸਾਈਕਲ ਮੋੜ ਲਿਆ ਜਿਸ ਕਰਕੇ ਮੋਟਰਸਾਈਕਲ ਡਿੱਗ ਪਿਆ | ਇਸ ਦੌਰਾਨ ਕਥਿਤ ਤੌਰ ‘ਤੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਜਵਾਬੀ ਕਾਰਵਾਈ ‘ਚ ਫਾਇਰਿੰਗ ਕੀਤੀ, ਜਿਸ ਦੇ ‘ਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ |

Read More: Ludhiana News: ਗੈਸ ਸਿਲੰਡਰਾਂ ‘ਚ ਲੁਕਾ ਕੇ ਲਿਆਂਦੀ ਜਾ ਰਹੀ ਸੀ ਸ਼ਰਾਬ, ਪੁਲਿਸ ਵੱਲੋਂ ਤਸਕਰ ਕਾਬੂ

ਵਿਦੇਸ਼

Scroll to Top