ਦਿੱਲੀ, 06 ਜਨਵਰੀ 2026: ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੂੰ ਸੋਮਵਾਰ ਸ਼ਾਮ ਨੂੰ ਨਿਯਮਤ ਜਾਂਚ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਛਾਤੀ ਦੇ ਮਾਹਰ ਦੀ ਨਿਗਰਾਨੀ ਹੇਠ ਹਨ।
ਮੀਡਿਆ ਖ਼ਬਰਾਂ ਮੁਤਾਬਕ ਸੋਨੀਆ ਗਾਂਧੀ ਨੂੰ ਸ਼ਾਹ ਲੈਣ ‘ਚ ਦਿੱਕਤ ਆਈ ਹੈ, ਸੋਨੀਆ ਗਾਂਧੀ ਖੰਘ ਦੀ ਸਮੱਸਿਆ ਕਾਰਨ ਅਕਸਰ ਜਾਂਚ ਲਈ ਹਸਪਤਾਲ ਜਾਂਦੀ ਹੈ। ਸੋਨੀਆ ਗਾਂਧੀ ਦਸੰਬਰ 2025 ‘ਚ 79 ਸਾਲ ਦੀ ਹੋ ਗਈ।
ਪਹਿਲਾਂ, ਸੋਨੀਆ ਨੂੰ ਪੇਟ ਦੀਆਂ ਸਮੱਸਿਆਵਾਂ ਕਾਰਨ 15 ਜੂਨ, 2025 ਨੂੰ ਸਰ ਗੰਗਾ ਰਾਮ ਹਸਪਤਾਲ ਦੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਤਿੰਨ ਤੋਂ ਚਾਰ ਦਿਨ ਦਾਖਲ ਰੱਖਿਆ ਗਿਆ ਸੀ। 7 ਜੂਨ ਨੂੰ ਸੋਨੀਆ ਦੀ ਸਿਹਤ ਵੀ ਅਚਾਨਕ ਵਿਗੜ ਗਈ।
ਉਹ ਪ੍ਰਿਯੰਕਾ ਗਾਂਧੀ ਨਾਲ ਸ਼ਿਮਲਾ ‘ਚ ਆਪਣੇ ਘਰ ਛੁੱਟੀਆਂ ਬਿਤਾਉਣ ਗਈ ਸੀ। ਹਾਲਾਂਕਿ, ਸਿਹਤ ਵਿਗੜਨ ਕਾਰਨ ਉਹ ਅਗਲੇ ਦਿਨ ਦਿੱਲੀ ਵਾਪਸ ਆ ਗਈ। 9 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ‘ਚ ਸੋਨੀਆ ਗਾਂਧੀ ਦਾ ਡਾਕਟਰੀ ਮੁਆਇਨਾ ਹੋਇਆ।
Read More: ਅਦਾਕਾਰਾ ਕਰਿਸ਼ਮਾ ਸ਼ਰਮਾ ਨੇ ਚੱਲਦੀ ਟ੍ਰੇਨ ਤੋਂ ਮਾਰੀ ਛਾਲ, ਹਸਪਤਾਲ ‘ਚ ਦਾਖਲ




