burning Hindu youth

ਬੰਗਲਾਦੇਸ਼ ‘ਚ ਹਿੰਦੂ ਨੌਜਵਾਨ ਦੇ ਕ.ਤ.ਲ ਤੇ ਲਾ.ਸ਼ ਨੂੰ ਅੱ.ਗ ਲਗਾਉਣ ਦੇ ਮਾਮਲੇ ‘ਚ 7 ਜਣੇ ਗ੍ਰਿਫ਼ਤਾਰ

ਬੰਗਲਾਦੇਸ਼, 20 ਦਸੰਬਰ 2025: ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਵਾਲੂਕਾ ਖੇਤਰ ‘ਚ ਇੱਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ (27) ਦੀ ਲਿੰਚਿੰਗ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ਰੈਪਿਡ ਐਕਸ਼ਨ ਬਟਾਲੀਅਨ ਨੇ ਇਸ ਘਿਨਾਉਣੀ ਘਟਨਾ ‘ਚ ਸ਼ਾਮਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ, ਮੁਹੰਮਦ ਯੂਨਸ ਨੇ ਕਿਹਾ ਕਿ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਫਿਰਕੂ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁਹੰਮਦ ਯੂਨਸ ਨੇ ਕਿਹਾ ਕਿ ਇਹ ਘਟਨਾ ਨਾ ਸਿਰਫ਼ ਮਨੁੱਖਤਾ ਵਿਰੁੱਧ ਅਪਰਾਧ ਹੈ ਬਲਕਿ ਸਮਾਜਿਕ ਸਦਭਾਵਨਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਕੱਲ੍ਹ ਇੱਕ ਬਿਆਨ ‘ਚ ਕਿਹਾ ਸੀ ਕਿ ਨਵੇਂ ਬੰਗਲਾਦੇਸ਼ ‘ਚ ਅਜਿਹੀ ਹਿੰਸਾ ਦੀ ਕੋਈ ਥਾਂ ਨਹੀਂ ਹੈ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬੰਗਲਾ ਟ੍ਰਿਬਿਊਨ ਨਿਊਜ਼ ਪੋਰਟਲ ਦੀ ਇੱਕ ਰਿਪੋਰਟ ਦੇ ਮੁਤਾਬਕ ਮੈਮਨਸਿੰਘ ਸ਼ਹਿਰ ‘ਚ ਵੀਰਵਾਰ ਨੂੰ ਦੀਪੂ ਚੰਦਰ ਦਾਸ ਨਾਮ ਦੇ ਇੱਕ ਹਿੰਦੂ ਵਿਅਕਤੀ ਨੂੰ ਕਥਿਤ ਈਸ਼ਨਿੰਦਾ ਦੇ ਦੋਸ਼ ‘ਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕਤਲ ਤੋਂ ਬਾਅਦ, ਭੀੜ ਨੇ ਉਸਦੀ ਲਾਸ਼ ਨੂੰ ਅੱਗ ਲਗਾ ਦਿੱਤੀ।

ਮੁੱਖ ਸਲਾਹਕਾਰ ਦੀ ਮੀਡੀਆ ਟੀਮ ਦੁਆਰਾ ਜਾਰੀ ਇੱਕ ਬਿਆਨ ‘ਚ ਕਿਹਾ ਹੈ, “ਅਸੀਂ ਹਿੰਸਾ, ਡਰਾਉਣ-ਧਮਕਾਉਣ, ਅੱਗਜ਼ਨੀ ਅਤੇ ਜਾਇਦਾਦ ਦੀ ਤਬਾਹੀ ਦੇ ਸਾਰੇ ਕੰਮਾਂ ਦੀ ਸਖ਼ਤ ਅਤੇ ਸਪੱਸ਼ਟ ਨਿੰਦਾ ਕਰਦੇ ਹਾਂ।” ਬਿਆਨ ‘ਚ ਕਿਹਾ ਗਿਆ ਹੈ, “ਇਸ ਨਾਜ਼ੁਕ ਸਮੇਂ ‘ਤੇ ਅਸੀਂ ਹਰ ਨਾਗਰਿਕ ਨੂੰ ਹਿੰਸਾ, ਭੜਕਾਹਟ ਅਤੇ ਨਫ਼ਰਤ ਨੂੰ ਰੱਦ ਕਰਕੇ ਅਤੇ ਵਿਰੋਧ ਕਰਕੇ ਹਾਦੀ ਦਾ ਸਨਮਾਨ ਕਰਨ ਦਾ ਸੱਦਾ ਦਿੰਦੇ ਹਾਂ।”

Read More: ਬੰਗਲਾਦੇਸ਼ ‘ਚ ਉਸਮਾਨ ਹਾਦੀ ਦੀ ਮੌ.ਤ ਬਾਅਦ ਹਿੰਸਾ ਭੜਕੀ, ਹਿੰਦੂ ਨੌਜਵਾਨ ਦਾ ਕ.ਤ.ਲ

ਵਿਦੇਸ਼

Scroll to Top