ਚੰਡੀਗੜ੍ਹ, 19 ਦਸੰਬਰ 2025: ਸਪੀਡ ਰਿਕਾਰਡ ਅਤੇ ਅੰਗਦ ਸਿੰਘ ਆਪਣੇ ਆਉਣ ਵਾਲੇ ਪ੍ਰੋਜੈਕਟ “ਮਨ ਭਰਿਆ ਦੇ ਕਵਾਲੀ ਵਰਜਨ” ਦੀ ਪ੍ਰੈਸ ਕਾਨਫਰੰਸ ਦੌਰਾਨ ਅਧਿਕਾਰਤ ਘੋਸ਼ਣਾ ਕੀਤੀ | ਇਹ ਪ੍ਰੈਸ ਕਾਨਫਰੰਸ ਵੈਨਿਊ ਪਾਰਟਨਰ ਕਟਾਣੀ ਪ੍ਰੀਮੀਅਮ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ‘ਚ ਸਪੀਡ ਰਿਕਾਰਡਜ਼ ਦੇ ਮਾਲਕ ਸਤਵਿੰਦਰ ਸਿੰਘ ਕੋਹਲੀ ਅਤੇ ਦਿਨੇਸ਼ ਔਲਕ, ਸਲਾਮਤ ਅਲੀ ਮਤੋਈ, ਰਾਬਿਕਾ ਵਾਧਵਨ, ਮਾਹੀ ਸ਼ਰਮਾ, ਜੀ ਖਾਨ ਸਰਦਾਰ ਅਲੀ, ਕਰਮਜੀਤ ਅਨਮੋਲ ਅਤੇ ਜਸਮੀਨ ਅਖਤਰ, ਵਰਗੇ ਕਲਾਕਾਰਾਂ ਨੇ ਸ਼ਿਰਕਤ ਕੀਤੀ |
ਗਾਇਕ ਬੀ ਪ੍ਰਾਕ ਦੀ ਆਵਾਜ਼ ਅਤੇ ਜਾਨੀ ਦੇ ਕਲਮ ਨਾਲ ਸਜਿਆ ਹਿੱਟ ਗੀਤ ‘ਮਨ ਭਰਿਆ’ ਪੰਜਾਬੀ ਮਿਊਜ਼ਿਕ ਦੇ ਸਭ ਤੋਂ ਲੋਕਪ੍ਰਿਯ ਅਤੇ ਜਜ਼ਬਾਤੀ ਗੀਤਾਂ ‘ਚੋਂ ਇੱਕ ਰਿਹਾ ਹੈ। ਹੁਣ ਇਹ ਦਿਲ ਛੂਹਣ ਵਾਲਾ ਗੀਤ ਇੱਕ ਨਵੀਂ ਰੂਹ ਨਾਲ ਕ਼ਵਾਲੀ ਸਟਾਈਲ ‘ਚ ਵਾਪਸੀ ਕਰ ਰਿਹਾ ਹੈ, ਜਿਸਨੂੰ ਉਭਰਦੇ ਕਲਾਕਾਰ ਸਲਾਮਤ ਅਲੀ ਮਤੋਈ ਅਤੇ ਰਾਬਿਕਾ ਵਾਧਵਨ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ ਪ੍ਰਿੰਸ ਸੱਗੂ ਵੱਲੋਂ ਨਵੇਂ ਢੰਗ ਨਾਲ ਰਿਕਰੀਏਟ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਦੇ ਪਿੱਛੇ ਨਵੀਂ ਸੋਚ ਹੈ ਕਿ ਉਭਰਦੇ ਟੈਲੈਂਟ ਨੂੰ ਮਜ਼ਬੂਤ ਮੰਚ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਕਲਾ ਨੂੰ ਹਰ ਵਰਗ ਦੇ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ। ਸਲਾਮਤ ਅਲੀ ਮਤੋਈ, ਜੋ ਕਿ “ਤੇਰਾ ਬਿਨਾ ਨਾ ਗੁਜ਼ਾਰਾ ਹੈ” ਦੇ ਮੂਲ ਕੰਪੋਜ਼ਰ ਵੀ ਹਨ, ਕਈ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ‘ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਪ੍ਰੋਜੈਕਟ ਨਾਲ ਸਪੀਡ ਰਿਕਾਰਡਜ਼ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਇੱਕ ਗਾਇਕ ਵਜੋਂ ਲਾਂਚ ਕਰ ਰਿਹਾ ਹੈ, ਜੋ ਉਨ੍ਹਾਂ ਦੇ ਕਰੀਅਰ ਲਈ ਇੱਕ ਮਹੱਤਵਪੂਰਨ ਮੋੜ ਹੈ।
ਇਸ ਦੇ ਨਾਲ ਹੀ ਇੱਕ ਖਾਸ ਸਰਪ੍ਰਾਈਜ਼ ਵਜੋਂ ਮਾਹੀ ਸ਼ਰਮਾ ਇਸ ਪ੍ਰੋਜੈਕਟ ‘ਚ ਪਹਿਲੀ ਵਾਰ ਆਪਣੀ ਆਵਾਜ਼ ਅਤੇ ਸ਼ੇਰੋ-ਸ਼ਾਇਰੀ ਰਾਹੀਂ ਦਰਸ਼ਕਾਂ ਸਾਹਮਣੇ ਆ ਰਹੀ ਹੈ। ਇਹ ਪਹਿਲ ਸਪੀਡ ਰਿਕਾਰਡਜ਼ ਦੀ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਸੰਗੀਤਕ ਪ੍ਰਯੋਗ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਅੰਗਦ ਸਿੰਘ ਅਤੇ ਪਿਕਸਿਲਰ ਸਟੂਡੀਓਜ਼ ਦੇ ਵੱਡੇ ਕਾਂਸੈਪਟ ਅਧੀਨ, ਕਲਾਸਿਕ ਪੰਜਾਬੀ ਹਿੱਟਸ ਨੂੰ ਵੱਖ-ਵੱਖ ਸੰਗੀਤਕ ਅੰਦਾਜ਼ਾਂ ‘ਚ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਦਰਸ਼ਕ ਜਾਣੇ-ਪਛਾਣੇ ਗੀਤਾਂ ਨੂੰ ਨਵੇਂ ਕਲਾਤਮਕ ਨਜ਼ਰੀਏ ਨਾਲ ਮਹਿਸੂਸ ਕਰ ਸਕਣ।
Read More: ਸ਼ਾਰੀਬ ਸਬਰੀ ਤੇ ਤੋਸ਼ੀ ਸਬਰੀ ਵੱਲੋਂ ਸੁਫੀ ਮਿਊਜ਼ਿਕਲ ਪ੍ਰੋਜੈਕਟ ‘ਰੂਹਾਨੀਅਤ’ ਦਾ ਉਦਘਾਟਨ




