ਦਿੱਲੀ, 20 ਨਵੰਬਰ 2025: Delhi News: ਦਿੱਲੀ-ਐਨਸੀਆਰ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ ਸਵੇਰੇ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਨੇ ਕਈ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਰਾਜਧਾਨੀ ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਸਮੇਤ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ‘ਚ AQI 400 ਤੋਂ ਉੱਪਰ ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਮੁਤਾਬਕ ਅੱਜ ਸਵੇਰੇ ਆਨੰਦ ਵਿਹਾਰ, ਦਿੱਲੀ ‘ਚ AQI 416, ਅਸ਼ੋਕ ਵਿਹਾਰ 443, ਆਯਾ ਨਗਰ 332, ਬਵਾਨਾ 437, ਬੁਰਾੜੀ 418, DTU 432, ਦਵਾਰਕਾ 414, ITO 399 ਅਤੇ ਜਹਾਂਗੀਰਪੁਰੀ 451 ਸੀ।
ਅੱਜ ਸਵੇਰੇ ਇੰਡੀਆ ਗੇਟ ਖੇਤਰ ‘ਚ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਨੇ ਘੇਰ ਲਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਮੁਤਾਬਕ AQI 400 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ‘ਚ ਆਉਂਦਾ ਹੈ।
ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਬਾਰੇ, ਇੱਕ ਔਰਤ ਨੇ ਕਿਹਾ, “ਪ੍ਰਦੂਸ਼ਣ ਇੰਨਾ ਗੰਭੀਰ ਹੈ ਕਿ ਸਾਹ ਲੈਣਾ ਮੁਸ਼ਕਿਲ ਹੈ।” ਸਾਨੂੰ ਮਾਸਕ ਪਹਿਨਣੇ ਪੈਂਦੇ ਹਨ ਅਤੇ AQI ਬਹੁਤ ਜ਼ਿਆਦਾ ਹੈ। ਅਸੀਂ ਬਾਹਰ ਜਾਣ ਤੋਂ ਪਰਹੇਜ਼ ਕਰ ਰਹੇ ਹਾਂ।’
ਅੱਜ ਸਵੇਰੇ ਦਿੱਲੀ ਦੇ ਮੋਤੀ ਬਾਗ ਖੇਤਰ ‘ਚ ਜ਼ਹਿਰੀਲੇ ਧੂੰਏਂ ਦੀ ਇੱਕ ਪਰਤ ਛਾਈ ਰਹੀ। ਸੀਪੀਸੀਬੀ ਦੇ ਮੁਤਾਬਕ ਇਸ ਖੇਤਰ ‘ਚ ਏਕਿਊਆਈ 439 ਹੈ, ਜੋ ਕਿ ‘ਗੰਭੀਰ’ ਸ਼੍ਰੇਣੀ ‘ਚ ਹੈ।
ਇਸ ਦੌਰਾਨ, ਦਿੱਲੀ ਦੇ ਧੌਲਾ ਕੁਆਂ ਅਤੇ ਪੰਜਾਬੀ ਬਾਗ ਖੇਤਰਾਂ ‘ਚ ਵੀ ਏਕਿਊਆਈ 400 ਤੋਂ ਉੱਪਰ ਦਰਜ ਕੀਤਾ ਗਿਆ। ਧੌਲਾ ਕੁਆਂ ਖੇਤਰ ‘ਚ ਏਕਿਊਆਈ 423 ਅਤੇ ਪੰਜਾਬੀ ਬਾਗ ਖੇਤਰ ‘ਚ ਏਕਿਊਆਈ 439 ਦਰਜ ਕੀਤਾ ਗਿਆ।
Read More: ਦਿੱਲੀ ‘ਚ ਪ੍ਰਦੂਸ਼ਣ ਨਾਲ ਹਵਾ ਜ਼ਹਿਰੀਲੀ, ਬਵਾਨਾ ਦਾ AQI 400 ਤੋਂ ਪਾਰ




