ਨਿੱਜੀ ਸਹਾਇਕ ਦਾ ਕ.ਤ.ਲ

ਸਾਬਕਾ ਸੰਸਦ ਮੈਂਬਰ ਦੇ ਨਿੱਜੀ ਸਹਾਇਕ ਦਾ ਕ.ਤ.ਲ, ਵਾਰਦਾਤ ਨੂੰ ਹਾਈਵੇ ‘ਤੇ ਦਿੱਤਾ ਅੰਜ਼ਾਮ

ਲੁਧਿਆਣਾ, 28 ਜੂਨ, 2025: ਲੁਧਿਆਣਾ ਦੇ ਮਿਸਿੰਗ ਲਿੰਕ 2 ਹਾਈਵੇਅ ਨੇੜੇ ਧਾਂਦਰਾ ਰੋਡ ‘ਤੇ ਇੱਕ ਸਨਸਨੀਖੇਜ਼ ਕਤਲ ਦੀ ਘਟਨਾ ਵਾਪਰੀ, ਜਿਸ ‘ਚ ਕੁਲਦੀਪ ਸਿੰਘ ਮੁੰਡੀਆ ਦੀ ਤਲਵਾਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦੇ ਸਾਬਕਾ ਨਿੱਜੀ ਸਹਾਇਕ (ਪੀ.ਏ.) ਵਜੋਂ ਹੋਈ ਹੈ। ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਕੁਲਦੀਪ ਸਿੰਘ ਆਪਣੀ ਕਾਰ ‘ਚ ਸਫ਼ਰ ਕਰ ਰਿਹਾ ਸੀ।

ਪੁਲਿਸ ਮੁਤਾਬਕ ਧਾਂਦਰਾ ਰੋਡ ‘ਤੇ ਅਣਪਛਾਤੇ ਹਮਲਾਵਰਾਂ ਨੇ ਕੁਲਦੀਪ ਸਿੰਘ ਮੁੰਡੀਆ ‘ਤੇ ਤਲਵਾਰ ਨਾਲ ਹਮਲਾ ਕੀਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਸਦਰ ਥਾਣੇ ਦੀ ਐਸਐਚਓ ਅਵਨੀਤ ਕੌਰ ਨੇ ਕਿਹਾ ਕਿ ਹਮਲਾਵਰਾਂ ਨੇ ਕੁਲਦੀਪ ਸਿੰਘ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਹਾਈਵੇਅ ‘ਤੇ ਆਪਣੀ ਕਾਰ ‘ਚ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸਐਚਓ ਅਵਨੀਤ ਕੌਰ ਨੇ ਭਰੋਸਾ ਦਿੱਤਾ ਕਿ ਪੁਲਿਸ ਟੀਮਾਂ ਹਮਲਾਵਰਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਸ ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਪਿੱਛੇ ਦੇ ਹਾਲਾਤਾਂ ਅਤੇ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ।

Read More: Ludhiana News: ਲੁਧਿਆਣਾ ‘ਚ ਦਿਨ-ਦਿਹਾੜੇ ਪ੍ਰਾਪਰਟੀ ਡੀਲਰ ਦਾ ਕ.ਤ.ਲ, ਜਾਂਚ ‘ਚ ਜੁਟੀ ਪੁਲਿਸ

Scroll to Top