ਮੁੰਬਈ, 28 ਜੂਨ 2025: Shefali Jariwala News: ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਮਾਡਲ ਅਤੇ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ ਹੋ ਗਿਆ ਹੈ। ਸ਼ੇਫਾਲੀ ਨੇ ਸਿਰਫ਼ 42 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸ਼ੇਫਾਲੀ ਮੌਤ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਸਭ ਤੋਂ ਪਹਿਲਾਂ, ਸ਼ੇਫਾਲੀ ਦੀ ਮੌਤ ਬਾਰੇ ਜਾਣਕਾਰੀ ਵਿਰਲ ਭਯਾਨੀ ਦੇ ਇੰਸਟਾਗ੍ਰਾਮ ਪੋਸਟ ‘ਚ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੇਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪਰਿਵਾਰ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਸ਼ੇਫਾਲੀ (Shefali Jariwala) ਮੁੰਬਈ ਦੇ ਅੰਧੇਰੀ ਲੋਖੰਡਵਾਲਾ ਇਲਾਕੇ ‘ਚ ਰਹਿੰਦੀ ਸੀ। ਜਾਣਕਾਰੀ ਮੁਤਾਬਕ ਅਚਾਨਕ ਰਾਤ 11 ਵਜੇ ਦੇ ਕਰੀਬ ਉਸਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਉਸਦੇ ਪਤੀ ਪਰਾਗ ਤਿਆਗੀ ਉਸਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ‘ਕਾਂਟਾ ਲਗਾ ਗਰਲ’ ਵਜੋਂ ਮਸ਼ਹੂਰ ਸ਼ੇਫਾਲੀ ਨੇ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਨਾਲ ਫਿਲਮ ‘ਮੁਝਸੇ ਸ਼ਾਦੀ ਕਰੋਂਗੀ’ ‘ਚ ਕੰਮ ਕੀਤਾ ਸੀ।
ਸ਼ੈਫਾਲੀ ਦੀ ਮੌਤ ਦੇ ਵਿਚਕਾਰ, ਐਕਸ (ਟਵਿੱਟਰ) ਦੀ ਉਨ੍ਹਾਂ ਦੀ ਆਖਰੀ ਪੋਸਟ ਵਾਇਰਲ ਹੋ ਰਹੀ ਹੈ। ਦਰਅਸਲ, ਸ਼ੈਫਾਲੀ ਨੇ ਸਤੰਬਰ 2024 ‘ਚ ਟਵਿੱਟਰ ‘ਤੇ ਆਪਣੀ ਆਖਰੀ ਪੋਸਟ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜੋ ਕਿ ਬਿੱਗ ਬੌਸ 13 ‘ਚ ਉਸਦੇ ਸਾਥੀ ਸਨ, ਅਤੇ ਲਿਖਿਆ, ‘ਅੱਜ ਤੁਹਾਡੇ ਬਾਰੇ ਸੋਚ ਰਹੀ ਹਾਂ ਦੋਸਤ।’ ਹੁਣ ਪ੍ਰਸ਼ੰਸਕ ਸ਼ੈਫਾਲੀ ਦੀ ਇਸ ਪੋਸਟ ‘ਤੇ ਟਿੱਪਣੀ ਕਰ ਰਹੇ ਹਨ ਅਤੇ ਸ਼ੈਫਾਲੀ ਨੂੰ ਸ਼ਰਧਾਂਜਲੀ ਦੇ ਰਹੇ ਹਨ।
Read More: ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਦੇਹਾਂਤ, 53 ਸਾਲਾ ਦੀ ਉਮਰ ‘ਚ ਲਏ ਆਖਰੀ ਸਾਹ