ਨੀਰਜ ਚੋਪੜਾ

ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਜਿੱਤਿਆ ਪੈਰਿਸ ਡਾਇਮੰਡ ਲੀਗ ਦਾ ਖ਼ਿਤਾਬ

ਸਪੋਰਟਸ ਡੈਸਕ, 21 ਜੂਨ 2025: ਭਾਰਤ ਦੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ | ਨੀਰਜ ਨੇ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਨੀਰਜ ਨੇ ਪਹਿਲੇ ਦੌਰ ‘ਚ ਹੀ 88.16 ਮੀਟਰ ਸੁੱਟ ਕੇ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ 90.23 ਮੀਟਰ ਸੁੱਟਿਆ ਸੀ ਅਤੇ ਦੂਜੇ ਸਥਾਨ ‘ਤੇ ਸੀ।

ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਨੇ ਪੈਰਿਸ ਡਾਇਮੰਡ ਲੀਗ ‘ਚ 87.88 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਬ੍ਰਾਜ਼ੀਲ ਦੇ ਮੌਰੀਸੀਓ ਲੁਈਜ਼ ਡਾ ਸਿਲਵਾ ਨੇ 86.62 ਮੀਟਰ ਦੇ ਥਰੋਅ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਨੀਰਜ (Neeraj Chopra) ਨੇ ਇਸ ਸਾਲ ਮਈ ‘ਚ ਦੋਹਾ ਡਾਇਮੰਡ ਲੀਗ ‘ਚ ਪਹਿਲੀ ਵਾਰ 90 ਮੀਟਰ ਦੇ ਅੰਕੜੇ ਨੂੰ ਛੂਹਿਆ। ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ 90 ਮੀਟਰ ਨੂੰ ਪਾਰ ਕਰਨ ਵਾਲਾ ਏਸ਼ੀਆ ਦਾ ਤੀਜਾ ਅਤੇ ਦੁਨੀਆ ਦਾ 25ਵਾਂ ਖਿਡਾਰੀ ਬਣਿਆ ਹੈ। ਇਸਦੇ ਨਾਲ ਹੀ ਪੈਰਿਸ ਓਲੰਪਿਕ ਚੈਂਪੀਅਨ ਪਾਕਿਸਤਾਨ ਦਾ ਅਰਸ਼ਦ ਨਦੀਮ (92.97 ਮੀਟਰ) ਅਤੇ ਚੀਨੀ ਦਾ ਚਾਓ ਸੁਨ ਚੇਂਗ (91.36 ਮੀਟਰ) ਸਿਰਫ਼ ਦੋ ਹੋਰ ਏਸ਼ੀਆਈ ਖਿਡਾਰੀ ਹੀ ਹਨ, ਜਿਨ੍ਹਾਂ ਵੱਲੋਂ 90 ਮੀਟਰ ਤੋਂ ਵੱਧ ਥਰੋਅ ਸੁੱਟਿਆ ਗਿਆ ਹੈ। ਇਸ ਦੇ ਨਾਲ ਹੀ ਵੇਬਰ ਨੇ ਦੋਹਾ ਡਾਇਮੰਡ ਲੀਗ ਟੂਰਨਾਮੈਂਟ ‘ਚ ਪਹਿਲੀ ਵਾਰ 90 ਮੀਟਰ ਦਾ ਅੰਕੜਾ ਵੀ ਪਾਰ ਕੀਤਾ।

ਨੀਰਜ ਚੋਪੜਾ 5 ਜੁਲਾਈ ਨੂੰ ਕਲਾਸਿਕ ਥ੍ਰੋਅ ‘ਚ ਲਵੇਗਾ ਹਿੱਸਾ

ਨੀਰਜ ਚੋਪੜਾ ਹੁਣ 5 ਜੁਲਾਈ ਨੂੰ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ‘ਚ ਹਿੱਸਾ ਲਵੇਗਾ। ਇਹ ਪ੍ਰੋਗਰਾਮ ਅਸਲ ‘ਚ 24 ਮਈ ਨੂੰ ਹੋਣਾ ਸੀ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦੀ ਤਣਾਅ ਕਾਰਨ 5 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

Read More: ਦੋਹਾ ਡਾਇਮੰਡ ਲੀਗ ‘ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, PM ਮੋਦੀ ਨੇ ਦਿੱਤੀ ਵਧਾਈ

Scroll to Top