ਚੰਡੀਗੜ੍ਹ, 19 ਜੂਨ 2025: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਐਸ.ਏ.ਐਸ ਨਗਰ (ਮੋਹਾਲੀ) ਨੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ‘ਚ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਹੋਰ ਸੇਵਾ ਸਿਖਲਾਈ ਅਕੈਡਮੀਆਂ ਤੋਂ ਗ੍ਰੈਜੂਏਟ ਹੋਏ ਹਨ ਅਤੇ ਹਥਿਆਰਬੰਦ ਸੈਨਾਵਾਂ ‘ਚ ਕਮਿਸ਼ਨ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਵੱਕਾਰੀ “ਅਚੀਵਰ ਐਵਾਰਡਜ਼” ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਮੇਜਰ ਜਨਰਲ (ਸੇਵਾਮੁਕਤ) ਬੀ.ਐਸ. ਗਰੇਵਾਲ, ਵੀਐਸਐਮ, ਸੰਸਥਾ ਦੇ ਸੰਸਥਾਪਕ ਨਿਰਦੇਸ਼ਕ ਅਤੇ ਗਵਰਨਿੰਗ ਬਾਡੀ ਮੈਂਬਰ ਨੇ ਕੀਤੀ। ਅਚੀਵਰ ਐਵਾਰਡਜ਼ ਸਮਾਗਮ ‘ਚ ਏਐਫਪੀਆਈ ਦੇ 24 ਵਿਸ਼ੇਸ਼ ਸਾਬਕਾ ਕੈਡਿਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ‘ਚੋਂ ਅੱਠ ਕੈਡਿਟਾਂ ਨੂੰ ਹਾਲ ਹੀ ‘ਚ ਮਈ/ਜੂਨ 2025 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਪ੍ਰਤਾਪ ਹਨ |
ਮੇਜਰ ਜਨਰਲ ਬੀਐਸ ਗਰੇਵਾਲ ਨੇ ਕਮਿਸ਼ਨਡ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਮਆਰਐਸਏਐਫਪੀਆਈ (MRSAFPI) ਵਿਖੇ ਪ੍ਰਾਪਤ ਸਿਖਲਾਈ ਉਨ੍ਹਾਂ ਦੇ ਕਰੀਅਰ ਲਈ ਇੱਕ ਲਾਂਚਪੈਡ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਐਨਡੀਏ ਗ੍ਰੈਜੂਏਟਾਂ ਨੂੰ ਉਨ੍ਹਾਂ ਦੀ ਅਗਲੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਿੱਚ ਏਐਫਪੀਆਈ ਦੇ ਫੈਕਲਟੀ ਮੈਂਬਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
Read More: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟਾਂ ਦੀ NDA ਤੇ ਹੋਰ ਰੱਖਿਆ ਅਕੈਡਮੀਆਂ ‘ਚ ਹੋਈ ਚੋਣ