ਜਲੰਧਰ, 18 ਜੂਨ 2025: ਜਲੰਧਰ ‘ਚ ਇੱਕ ਪ੍ਰਾਪਰਟੀ ਡੀਲਰ ਕਮ ਕਾਲੋਨਾਈਜ਼ਰ ‘ਤੇ 15 ਸਾਲਾ ਨਾਬਾਲਗ ਨਾਲ ਬਲਾਤਕਾਰ ਦਾ ਦੋਸ਼ (Rape case) ਲੱਗਿਆ ਹੈ। ਜਦੋਂ ਇਹ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਕੋਲ ਪਹੁੰਚੀ, ਤਾਂ ਲੜਕੀ ਦਾ ਤੁਰੰਤ ਸਿਵਲ ਹਸਪਤਾਲ ਜਲੰਧਰ ‘ਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਇਸ ਮਾਮਲੇ’ਚ ਐਫ.ਆਈ.ਆਰ ਦਰਜ ਕਰ ਲਈ ਹੈ |
ਇਸ ਮਾਮਲੇ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਪ੍ਰਾਪਰਟੀ ਡੀਲਰ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਾਣਕਾਰੀ ਮੁਤਾਬਕ ਜਿਸ ‘ਤੇ ਦੋਸ਼ ਲੱਗੇ ਹਨ ਉਨ੍ਹਾਂ ਦੀ ਪਛਾਣ ਨੌਸ਼ਾਦ ਅਹਿਮਦ ਉਰਫ ਨੌਸ਼ਾਦ ਅਲੀ ਵਜੋਂ ਹੋਈ ਹੈ, ਜੋ ਕਿ ਸ਼ਿਵ ਨਗਰ (ਨਾਗਰਾ) ਦਾ ਰਹਿਣ ਵਾਲਾ ਹੈ। ਥਾਣਾ-1 ਦੀ ਪੁਲਿਸ ਉਕਤ ਵਿਅਕਤੀ ਦੀ ਭਾਲ ਕਰ ਰਹੀ ਹੈ |
ਮਿਲੀ ਜਾਣਕਾਰੀ ਮੁਤਾਬਕ ਨੌਸ਼ਾਦ ਅਹਿਮਦ ਨੇ ਉਕਤ ਲੜਕੀ ਦੀ ਮੱਦਦ ਕੀਤੀ ਸੀ, ਜਿਸ ਤੋਂ ਬਾਅਦ ਦੋਵੇਂ ਸੰਪਰਕ ‘ਚ ਆਏ। ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ-1 ਦੇ ਐਸਐਚਓ ਰਾਕੇਸ਼ ਕੁਮਾਰ ਨੇ ਕਿਹਾ ਹੈ ਕਿ ਮੁਲਜਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲਾ (Rape case) ਸਾਫ਼ ਹੋ ਜਾਵੇਗਾ।
Read More: Pune Rape Case: ਪੁਲਿਸ ਨੇ 70 ਘੰਟੇ ਬਾਅਦ ਦੋਸ਼ੀ ਨੂੰ ਕੀਤਾ ਗ੍ਰਿਫਤਾਰ