ਏਅਰ ਇੰਡੀਆ

Air India: ਇੰਡੋਨੇਸ਼ੀਆ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਾਪਸ ਪਰਤੀ, ਜਾਣੋ ਕਾਰਨ

ਦਿੱਲੀ, 18 ਜੂਨ 2025: Air India Flight: ਪੂਰਬੀ ਇੰਡੋਨੇਸ਼ੀਆ ‘ਚ ਬੁੱਧਵਾਰ ਨੂੰ ਇੱਕ ਸ਼ਕਤੀਸ਼ਾਲੀ ਜਵਾਲਾਮੁਖੀ ਫਟਣ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨਾ ਪਿਆ, ਜਿਸ ‘ਚ ਏਅਰ ਇੰਡੀਆ ਦੀ ਬਾਲੀ ਜਾਣ ਵਾਲੀ ਉਡਾਣ ਵੀ ਸ਼ਾਮਲ ਸੀ। ਕਈ ਉਡਾਣਾਂ ਨੂੰ ਵੀ ਮੋੜਨਾ ਪਿਆ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਦਰਅਸਲ, ਪੂਰਬੀ ਨੁਸਾ ਤੇਂਗਾਰਾ ਪ੍ਰਾਂਤ ‘ਚ ਸਥਿਤ ਇੰਡੋਨੇਸ਼ੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ‘ਚੋਂ ਇੱਕ ਮਾਊਂਟ ਲੇਵੋਟੋਬੀ ਲਾਕੀ ਲਾਕੀ ਮੰਗਲਵਾਰ ਸ਼ਾਮ ਨੂੰ ਫਟਿਆ ਹੈ। ਇਸ ਕਾਰਨ ਅਸਮਾਨ ‘ਚ 10,000 ਮੀਟਰ (32,800 ਫੁੱਟ) ਤੋਂ ਵੱਧ ਦੀ ਉਚਾਈ ਤੱਕ ਸੁਆਹ ਦੇ ਵੱਡੇ ਬੱਦਲ ਛਾ ਗਏ। ਇਸਨੂੰ ਲਗਭਗ 150 ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਸੀ।

ਸਾਵਧਾਨੀ ਵਜੋਂ ਕਈ ਏਅਰਲਾਈਨਾਂ ਨੇ ਬਾਲੀ ਦੇ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮਕਾਜ ਮੁਅੱਤਲ ਕਰ ਦਿੱਤਾ। ਵਰਜਿਨ ਆਸਟ੍ਰੇਲੀਆ, ਜੈਟਸਟਾਰ, ਏਅਰ ਨਿਊਜ਼ੀਲੈਂਡ, ਸਿੰਗਾਪੁਰ ਦੀ ਟਾਈਗਰਏਅਰ, ਚੀਨ ਦੀ ਜੁਨੇਯਾਓ ਏਅਰਲਾਈਨਜ਼ ਅਤੇ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਜਾਂ ਡਾਇਵਰਤ ਕਰ ਦਿੱਤੀਆਂ।

ਦਿੱਲੀ ਤੋਂ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੱਧ-ਉਡਾਣ ਵਾਪਸ ਜਾਣ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ ਏਅਰ ਇੰਡੀਆ ਦਾ ਹਵਾਈ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਗਿਆ। ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।

ਏਅਰ ਇੰਡੀਆ ਨੇ ਯਾਤਰੀਆਂ ਤੋਂ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ । ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ ਹੋਟਲ ‘ਚ ਰਿਹਾਇਸ਼ ਦਾ ਪ੍ਰਬੰਧ ਕਰ ਰਹੇ ਹਾਂ। ਜੇਕਰ ਉਹ ਚਾਹੁਣ, ਤਾਂ ਉਹ ਟਿਕਟ ਰੱਦ ਕਰਨ ਜਾਂ ਯਾਤਰਾ ਬਦਲਣ ਜਾਂ ਰਿਫੰਡ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਹਨ।”

ਇਸ ਤੋਂ ਪਹਿਲਾਂ, ਏਅਰ ਇੰਡੀਆ ਨੇ ਮੰਗਲਵਾਰ ਨੂੰ ਸੱਤ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ ਕਿਉਂਕਿ ਸੁਰੱਖਿਆ ਜਾਂਚਾਂ ਵਧੀਆਂ ਸਨ ਅਤੇ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਜਹਾਜ਼ਾਂ ਦੀ ਉਪਲਬਧਤਾ ਨਹੀਂ ਸੀ। ਇਨ੍ਹਾਂ ‘ਚੋਂ ਛੇ ਦੀ ਵਾਪਸੀ ਵੀ ਰੱਦ ਕਰ ਦਿੱਤੀ ਗਈ, ਜਿਸ ਨਾਲ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 13 ਹੋ ਗਈ ਹੈ। ਇਹ ਸਾਰੀਆਂ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀਆਂ ਉਡਾਣਾਂ ਸਨ।

Read More: ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਬੇੜੇ ਦੀ ਹੋਵੇਗੀ ਸੁਰੱਖਿਆ ਜਾਂਚ

Scroll to Top