ਸਪੋਰਟਸ, 17 ਜੂਨ 2025: ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ (Smriti Mandhana) ਇੱਕ ਸਥਾਨ ਦੀ ਛਾਲ ਮਾਰ ਕੇ ਆਈ.ਸੀ.ਸੀ ਵਨਡੇ ਬੱਲੇਬਾਜ਼ੀ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕਰ ਗਈ ਹੈ। ਇਸ ਤੋਂ ਪਹਿਲਾਂ ਲੌਰਾ ਵੋਲਵਾਰਟ ਸਿਖਰ ‘ਤੇ ਸੀ, ਜੋ ਹੁਣ ਤੀਜੇ ਸਥਾਨ ‘ਤੇ ਖਿਸਕ ਗਈ ਹੈ।ਆਸਟ੍ਰੇਲੀਆ ਦੀ ਨੈਟਲੀ ਸਿਵਰ ਬਰੰਟ 719 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਸਿਖਰ ‘ਤੇ ਰਹਿਣ ਵਾਲੀ ਮੰਧਾਨਾ ਦੇ 727 ਰੇਟਿੰਗ ਅੰਕ ਹਨ।
ਟਾਪ ਦੇ 15 ‘ਚ ਦੋ ਭਾਰਤੀ ਬੱਲੇਬਾਜ਼ ਖਿਡਾਰਨਾਂ
ਮੰਧਾਨਾ (Smriti Mandhana) ਤੋਂ ਬਾਅਦ ਸੂਚੀ ‘ਚ ਦੋ ਭਾਰਤੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਅਤੇ ਕਪਤਾਨ ਹਰਮਨਪ੍ਰੀਤ ਕੌਰ ਹਨ। ਦੋਵੇਂ ਕ੍ਰਮਵਾਰ 14ਵੇਂ ਅਤੇ 15ਵੇਂ ਸਥਾਨ ‘ਤੇ ਹਨ। ਭਾਰਤ ਅਤੇ ਇੰਗਲੈਂਡ ਇਸ ਮਹੀਨੇ ਦੇ ਅੰਤ ‘ਚ ਪੰਜ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਲੜੀ ਖੇਡਣ ਜਾ ਰਹੇ ਹਨ। ਮੰਧਾਨਾ 2019 ਦੀ ਸ਼ੁਰੂਆਤ ਤੋਂ ਹੀ ਸਿਖਰਲੇ ਸਥਾਨ ਲਈ ਸੰਘਰਸ਼ ਕਰ ਰਹੀ ਸੀ। ਹਾਲਾਂਕਿ, ਹੁਣ ਇਹ ਸੋਕਾ ਖਤਮ ਹੋ ਗਿਆ ਹੈ।
ਭਾਰਤ ਦੀ ਓਪਨਰ ਇਨ੍ਹੀਂ ਦਿਨੀਂ ਸ਼ਾਨਦਾਰ ਫਾਰਮ ‘ਚ ਹੈ। ਉਨ੍ਹਾਂ ਨੇ ਹਾਲ ਹੀ ‘ਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਰੁੱਧ ਖੇਡੀ ਗਈ ਤਿਕੋਣੀ ਲੜੀ ਦੇ ਫਾਈਨਲ ‘ਚ ਇੱਕ ਸ਼ਾਨਦਾਰ ਸੈਂਕੜਾ ਲਗਾਇਆ ਹੈ। ਮੰਧਾਨਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਬੱਲੇਬਾਜ਼ਾਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਹੈ।
Read More: ICC Women’s ODI Rankings: ਸਮ੍ਰਿਤੀ ਮੰਧਾਨਾ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪੁੱਜੀ