ਪਟਿਆਲਾ, 17 ਜੂਨ 2025: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹੈਲਪਲਾਈਨ ਨੰਬਰ ਉਪਲਬੱਧ ਕਰਵਾਏ ਗਏ ਹਨ, ਜਿਸ ਰਾਹੀਂ ਲੋਕ ਘਰ ਬੈਠੇ ਸਹੂਲਤਾਂ ਦਾ ਲਾਭ ਲੈ ਸਕਦੇ ਹਨ |
ਇਸਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਦੀ ਸਹੂਲਤ ਲਈ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਤਹਿਸੀਲ ਦਫ਼ਤਰਾਂ ਨਾਲ ਸਬੰਧਿਤ ਮਾਲ ਵਿਭਾਗ ਦੀਆਂ 6 ਤੇ ਟ੍ਰਾਂਸਪੋਰਟ ਸੰਬੰਧੀ 28 ਸੇਵਾਵਾਂ ਹੁਣ ਸਿੱਧੀਆਂ ਤੌਰ ‘ਤੇ ਘਰ ਬੈਠੇਂ 1076 ਅਤੇ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ |
ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ
ਇਸ ਪਹਿਲਕਦਮੀ ਨਾਲ ਹੁਣ ਵਿਰਾਸਤ ਜਾਂ ਰਜਿਸਟਰੀ ਇੰਤਕਾਲ, ਜਮ੍ਹਾਬੰਦੀ ‘ਚ ਦਰੁਸਤੀ ਜਾਂ ਰਪਟ ਦਰਜ, ਸਕ੍ਰਿਪਸ਼ਨ ਬੇਨਤੀ (ਤਬਦੀਲੀ ਮੈਸੇਜ ਰਾਹੀਂ ਜਾਣੂ ਹੋਣ ਲਈ), ਡਿਜੀਟਲ ਫਰਦ ਜਮ੍ਹਾਬੰਦੀ ਲੈਣ ਲਈ ਲੋਕਾਂ ਨੂੰ ਹੁਣ ਤਹਿਸੀਲ ਦਫ਼ਤਰ ਜਾਂ ਪਟਵਾਰੀ ਕੋਲ ਜਾਣ ਦੀ ਲੋੜ ਨਹੀਂ ਹੈ। ਇਹ ਸਾਰੀਆਂ ਸੇਵਾਵਾਂ ਲੋਕਾਂ ਨੂੰ ਨੇੜਲੇ ਸੇਵਾ ਕੇਂਦਰ ‘ਚ ਜਾਂ ਫਿਰ ਘਰ ਬੈਠੇ 1076 ਰਾਹੀ ਆਸਾਨੀ ਨਾਲ ਉਪਲਬੱਧ ਹਨ। ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ ਅਤੇ ਕੰਮ ਵੀ ਪਾਰਦਰਸ਼ਤਾ ਨਾਲ ਹੋਣਗੇ।
ਡਰਾਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ
ਹੁਣ ਲੋਕਾਂ ਨੂੰ ਘਰ ਬੈਠੇਂ 1076 ਨੰਬਰ ‘ਤੇ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਿਤ 28 ਸੇਵਾਵਾਂ ਉਪਲਬੱਧ ਹਨ | ਜਿਨ੍ਹਾਂ ‘ਚ ਲਰਨਿੰਗ ਲਾਇਸੈਂਸ ਲਈ ਅਰਜ਼ੀ, ਲਰਨਿੰਗ ਲਾਇਸੈਂਸ ‘ਚ ਪਤਾ ਬਦਲਣਾ, ਲਰਨਿੰਗ ਲਾਇਸੈਂਸ ‘ਚ ਨਾਂ ਬਦਲਣਾ, ਲਰਨਿੰਗ ਲਾਇਸੈਂਸ ਦੀ ਨਕਲ (ਡੁਪਲੀਕੇਟ ਕਾਪੀ) ਜਾਰੀ, ਡਰਾਇਵਿੰਗ ਲਾਇਸੈਂਸ ਦੀ ਨਕਲ ਜਾਰੀ, ਡਰਾਇਵਿੰਗ ਲਾਇਸੈਂਸ ਅਪਗ੍ਰੇਡ (ਟੈਸਟ ਦੀ ਲੋੜ ਨਹੀਂ), ਡਰਾਇਵਿੰਗ ਲਾਇਸੈਂਸ ਦੀ ਬਦਲੀ, ਡਰਾਇਵਿੰਗ ਲਾਇਸੈਂਸ ‘ਚ ਪਤਾ ਬਦਲਣਾ, ਡਰਾਇਵਿੰਗ ਲਾਇਸੈਂਸ ‘ਚ ਨਾਂ ਬਦਲਣਾ, ਡਰਾਇਵਿੰਗ ਲਾਇਸੈਂਸ ‘ਚ ਜਨਮ ਮਿਤੀ ਬਦਲਣਾ, ਲਾਇਸੈਂਸ ਦੀ ਡਿਟੇਲ ਪ੍ਰਾਪਤੀ, ਲਾਇਸੈਂਸ ‘ਚ ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ (PSV) ਬੈਜ, ਕੰਡਕਟਰ ਲਾਇਸੈਂਸ ਦਾ ਨਵੀਂਕਰਨ, ਲਰਨਰ ਲਾਇਸੈਂਸ ਦੀ ਮਿਆਦ ਵਧਾਉਣਾ ਸ਼ਾਮਲ ਹੈ |
ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨਾਲ ਸਬੰਧਿਤ ਸੇਵਾਵਾਂ
ਇਸਦੇ ਨਾਲ ਹੀ ਰਜਿਸਟ੍ਰੇਸ਼ਨ ਟਰਾਂਸਪੋਰਟ (RC) ਨਕਲ ਲਈ ਪਾਵਰ, ਆਰਸੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (NOC) ਰਿਜੈਕਟ, ਆਰਸੀ ਦੀ ਪਤਾ ਬਦਲਣਾ, ਬੈਂਕ ਕੇ ਆਰਸੀ ਡੀਟੇਲ ਦੇਖਣਾ, ਵਾਹਨ ਦੇ ਆਨਰ ਦਾ ਤਬਾਦਲਾ (ਨਾਨ-ਟਰਾਂਸਪੋਰਟ), ਮਾਲਕੀ ਤਬਦੀਲੀ ਮਾਮਲੇ ‘ਚ ਲਾਈਫ ਟਾਈਮ ਟੈਕਸ ਦੀ ਅਦਾਇਗੀ, ਹਾਇਰ ਪਰਚੇਸ ਐਗਰੀਮੈਂਟ ਦੀ ਐਂਡੋਰਸਮੈਂਟ, ਮੋਬਾਈਲ ਨੰਬਰ ਅੱਪਡੇਟ ਕਰਵਾਉਣਾ, ਫਿਟਨੈਸ ਸਰਟੀਫਿਕੇਟ ਦੀ ਨਕਲ, ਕਮਰਸ਼ੀਅਲ ਲੋਕਾਂ ਲਈ ਫਿਟਨੈਸ ਸਰਟੀਫਿਕੇਟ (ਥ੍ਰੀ ਵ੍ਹੀਲਰ, ਕਵਾਡਰੀਸਾਈਕਲ, LMV), ਫਿਟਨੈਸ ਸਰਟੀਫਿਕੇਟ – (ਮੀਡੀਅਮ ਮੋਟਰ ਵਹੀਕਲ ਮੈਨਿਊਲਿਟੀ), ਮੋਟਰ-ਵਹੀਕਲ/ ਮੈਨੂਅਲ/ਆਟੋਮੇਟਿਡ), ਹਾਇਰ ਪਰਚੇਜ਼ ਐਗਰੀਮੈਂਟ ਦੀ ਜਾਰੀ ਰੱਖਣ ਵਾਲੀ ਸੇਵਾ (ਮਾਲਕੀਅਤ/ਪਤਾ ਤਬਦੀਲੀ ਨਾਲ ਉਪਲਬੱਧ) ਹਨ |
Read More: ਐੱਸ.ਏ.ਐੱਸ ਨਗਰ ਜ਼ਿਲ੍ਹੇ ਨੂੰ ਦੋ ਦਿਨਾਂ ‘ਚ ਹੈਲਪਲਾਈਨ 1076 ‘ਤੇ 45 ਨਾਗਰਿਕਾਂ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ