NEET UG 2025 Result

NEET UG 2025 Result: ਨੀਟ ਯੂਜੀ 2025 ਨਤੀਜਿਆਂ ‘ਚ ਕੇਸ਼ਵ ਮਿੱਤਲ ਪੰਜਾਬ ‘ਚ ਕੀਤਾ ਟਾਪ

ਚੰਡੀਗੜ੍ਹ, 14 ਜੂਨ 2025: NEET UG 2025 Result: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਯਾਨੀ 14 ਜੂਨ ਨੂੰ NEET UG ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ, ਉਹ NTA neet.nta.nic.in ਦੀ ਅਧਿਕਾਰਤ ਵੈੱਬਸਾਈਟ ‘ਤੇ ਅਰਜ਼ੀ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਜਾਰੀ ਨਤੀਜਿਆਂ ‘ਚ ਪੰਜਾਬ ਦੇ ਕੇਸ਼ਵ ਮਿੱਤਲ ਨੇ ਆਲ ਇੰਡੀਆ ਰੈਂਕ 7 ਹਾਸਲ ਕੀਤਾ ਹੈ | ਇਸਦੇ ਨਾਲ ਹੀ ਪੰਜਾਬ ‘ਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਆਲ ਇੰਡੀਆ ਰੈਂਕ 28 ‘ਤੇ ਰਹਿਣ ਵਾਲੇ ਹਿਮਾਂਖ ਬਘੇਲ ਨੇ ਪੰਜਾਬ ‘ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਨੀਟ ਯੂਜੀ 2025 ਨਤੀਜੇ ਮੁਤਾਬਕ ਕੇਸ਼ਵ ਮਿੱਤਲ ਨੇ 99.99 ਫੀਸਦੀ ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ 7 ਹਾਸਲ ਕੀਤਾ ਹੈ।

NEET UG 2025: ਪੰਜਾਬ ਦੇ ਇਨ੍ਹਾਂ ਬੱਚਿਆਂ ਨੇ ਕੀਤਾ ਟਾਪ:-

ਪਹਿਲਾ ਸਥਾਨ ਕੇਸ਼ਵ ਮਿੱਤਲ (ਆਲ ਇੰਡੀਆ ਰੈਂਕ-7)

ਦੂਜਾ ਸਥਾਨ ਹਿਮਾਂਖ ਬਘੇਲ (ਆਲ ਇੰਡੀਆ ਰੈਂਕ-28)

ਤੀਜਾ ਸਥਾਨ ਮੁਹੰਮਦ ਸਮੀਰ (ਆਲ ਇੰਡੀਆ ਰੈਂਕ-33)

ਚੌਥਾ ਸਥਾਨ ਨਵੀਨ ਮਿੱਤਲ (ਆਲ ਇੰਡੀਆ ਰੈਂਕ-49)

ਪੰਜਵਾਂ ਸਥਾਨ ਤਿਸ਼ਾ ਜੈਨ (ਆਲ ਇੰਡੀਆ ਰੈਂਕ-51)

ਛੇਵਾਂ ਸਥਾਨ ਅਰਮਾਨ ਬੇਰੀ (ਆਲ ਇੰਡੀਆ ਰੈਂਕ-77)

ਸੱਤਵਾਂ ਸਥਾਨ ਰਾਘਵ ਗੋਇਲ (ਆਲ ਇੰਡੀਆ ਰੈਂਕ-87)

ਅੱਠਵਾਂ ਸਥਾਨ ਜਾਨਵ ਬਾਂਸਲ (ਆਲ ਇੰਡੀਆ ਰੈਂਕ-89)

ਨੌਵਾਂ ਸਥਾਨ ਰੂਪੇਸ਼ ਗਰਗ (ਆਲ ਇੰਡੀਆ ਰੈਂਕ-97)

Read More: NEET UG 2025 Answer key: ਕਦੋਂ ਜਾਰੀ ਹੋਵੇਗੀ ਨੀਟ ਯੂਜੀ ਪ੍ਰੀਖਿਆ ਦੀ ਉੱਤਰ ਕੁੰਜੀ ?

Scroll to Top