ਏਅਰ ਇੰਡੀਆ

ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਬੇੜੇ ਦੀ ਹੋਵੇਗੀ ਸੁਰੱਖਿਆ ਜਾਂਚ

ਚੰਡੀਗੜ੍ਹ, 13 ਜੂਨ 2025: ਏਵੀਏਸ਼ਨ ਰੈਗੂਲੇਟਰ ਡੀਜੀਸੀਏ (DGCA) ਨੇ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੇ ਬੋਇੰਗ 787 ਡ੍ਰੀਮਲਾਈਨਰ ਫਲੀਟ ‘ਤੇ ਸੁਰੱਖਿਆ ਜਾਂਚ ਵਧਾਉਣ ਦੇ ਆਦੇਸ਼ ਦਿੱਤੇ, ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਇੱਕ ਦਿਨ ਬਾਅਦ, ਜਿਸ ‘ਚ 241 ਜਣੇ ਮਾਰੇ ਗਏ ਸਨ।

ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੇ ਬੇੜੇ ‘ਚ 26 ਬੋਇੰਗ 787-8 ਅਤੇ 7 ਬੋਇੰਗ 787-9 ਜਹਾਜ਼ ਹਨ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰ ਇੰਡੀਆ ਨੂੰ ਆਪਣੇ ਜੇਨਐਕਸ ਇੰਜਣ ਨਾਲ ਲੈਸ ਬੋਇੰਗ 787-8 ਅਤੇ 787-9 ਜਹਾਜ਼ਾਂ ‘ਤੇ ਤੁਰੰਤ ਪ੍ਰਭਾਵ ਨਾਲ ਵਾਧੂ ਰੱਖ-ਰਖਾਅ ਦਾ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਕੰਮ ਡੀਜੀਸੀਏ ਦੇ ਸਬੰਧਤ ਖੇਤਰੀ ਦਫਤਰਾਂ ਨਾਲ ਤਾਲਮੇਲ ‘ਚ ਕੀਤੇ ਜਾਣਗੇ।

DGCA

ਏਅਰ ਇੰਡੀਆ ਦਾ ਇੱਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰ ਰਿਹਾ ਸੀ ਜਦੋਂ ਇਹ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਜਹਾਜ਼ ‘ਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ਼ ਇੱਕ ਵਿਅਕਤੀ ਬਚਿਆ।

Read More: Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ‘ਚ ਇਕਲੌਤੇ ਬਚੇ ਯਾਤਰੀ ਨੇ ਦੱਸੀ ਅੱਖੀਂ ਦੇਖੀ ਘਟਨਾ

Scroll to Top