12 ਜੂਨ 2025: ਓਡੀਸ਼ਾ ਦੇ ਪੁਰੀ ਜ਼ਿਲ੍ਹੇ ਦੇ ਜਗਨਨਾਥ ਮੰਦਰ (Jagannath temple) ਦੇ ਇੱਕ 83 ਸਾਲਾ ਸੇਵਾਦਾਰ ਦੀ ਬੁੱਧਵਾਰ ਨੂੰ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਮੰਦਰ ਵਿੱਚ ਰਸੋਈਏ ਵਜੋਂ ਸੇਵਾ ਨਿਭਾ ਰਹੇ ਜਗਨਨਾਥ ਦੀਕਸ਼ਿਤ ਦੀ ਲਾਸ਼ ਗੁੜੀਆਸ਼ਾਹੀ ਦੇ ਰਾਬੇਨੀ ਚੌਰਾ ਵਿਖੇ ਸੜਕ ਕਿਨਾਰੇ ਮਿਲੀ।
ਉਨ੍ਹਾਂ ਕਿਹਾ ਕਿ ਇਹ ਘਟਨਾ ਮੰਦਰ ਵਿੱਚ ‘ਸਨਾਨ ਯਾਤਰਾ’ ਤਿਉਹਾਰ ਲਈ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵਾਪਰੀ। ਪੁਲਿਸ ਸੁਪਰਡੈਂਟ (ਐਸਪੀ) ਵਿਨੀਤ ਅਗਰਵਾਲ ਨੇ ਕਿਹਾ, “ਪਹਿਲੀ ਨਜ਼ਰ ਵਿੱਚ ਇਹ ਕਤਲ ਦਾ ਮਾਮਲਾ ਜਾਪਦਾ ਹੈ। ਇਸ ਲਈ ਨਿੱਜੀ ਦੁਸ਼ਮਣੀ ਜ਼ਿੰਮੇਵਾਰ ਹੋ ਸਕਦੀ ਹੈ। ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ।”
ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ (cctv footage) ਵਿੱਚ ਇੱਕ ਵਿਅਕਤੀ ਦੀਕਸ਼ਿਤ ਦੀ ਲਾਸ਼ ਨੂੰ ਸੜਕ ਕਿਨਾਰੇ ਛੱਡਦਾ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Read More: ਰੱਥ ਯਾਤਰਾ ਦੌਰਾਨ ਸੇਵਾਦਾਰਾਂ ਦੇ ਡਿੱਗੀ ਭਗਵਾਨ ਬਲਭੱਦਰ ਦੀ ਮੂਰਤੀ, 9 ਜਣੇ ਜ਼ਖਮੀ