ਦੇਸ਼, 09 ਜੂਨ 2025: Corona Case in india: ਭਾਰਤ ‘ਚ ਕਰੀਬ ਪਿਛਲੇ 20 ਦਿਨਾਂ ਤੋਂ ਕੋਰੋਨਾ ਦੀ ਇੱਕ ਨਵੀਂ ਲਹਿਰ ਦੇਖੀ ਜਾ ਰਹੀ ਹੈ। ਹਰ ਬੀਤਦੇ ਦਿਨ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਕੋਵਿਡ ਡੈਸ਼ਬੋਰਡ ‘ਤੇ 9 ਜੂਨ ਨੂੰ ਸਾਂਝੀ ਕੀਤੀ ਗਈ ਰਿਪੋਰਟ ਮੁਤਾਬਕ ਜਦੋਂ ਕਿ 22 ਮਈ ਨੂੰ ਕੁੱਲ ਸਰਗਰਮ ਮਾਮਲੇ 257 ਸਨ, ਇਹ ਵਧ ਕੇ 6491 ਹੋ ਗਏ ਹਨ। ਪਿਛਲੇ 24 ਘੰਟਿਆਂ ‘ਚ ਇਨਫੈਕਸ਼ਨ ਦੇ 358 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 624 ਲੋਕ ਇਨਫੈਕਸ਼ਨ ਤੋਂ ਠੀਕ ਹੋ ਕੇ ਘਰ ਪਰਤ ਗਏ ਹਨ |
ਓਮੀਕਰੋਨ ਅਤੇ ਇਸਦੇ ਉਪ-ਰੂਪ NB.1.8.1 ਨੂੰ ਦੇਸ਼ ‘ਚ ਪ੍ਰਮੁੱਖ ਰੂਪ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ XFG ਰੂਪਾਂ ਦੇ ਮਾਮਲੇ (Corona Case) ਵੀ ਸਾਹਮਣੇ ਆ ਰਹੇ ਹਨ। ਹਾਲ ਹੀ ਦੇ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਤੱਕ ਨਵੇਂ ਉੱਭਰ ਰਹੇ COVID-19 ਰੂਪ XFG ਦੇ 163 ਮਾਮਲੇ ਪਾਏ ਗਏ ਹਨ।
ਇੰਡੀਅਨ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਮੁਤਬਕ ਦੇਸ਼ ‘ਚ ਇਸ ਨਵੇਂ ਕੋਵਿਡ ਰੂਪ ਦੇ 163 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ‘ਚ ਸਭ ਤੋਂ ਵੱਧ 89 ਮਾਮਲੇ ਹਨ, ਇਸ ਤੋਂ ਬਾਅਦ ਤਾਮਿਲਨਾਡੂ (16), ਕੇਰਲ (15), ਗੁਜਰਾਤ (11) ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ (ਛੇ-ਛੇ) ਹਨ।
ਦ ਲੈਂਸੇਟ ਜਰਨਲ ‘ਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਰੀਕੌਂਬੀਨੈਂਟ XFG ਵੇਰੀਐਂਟ ‘ਚ ਚਾਰ ਨਵੇਂ ਪਰਿਵਰਤਨ ਹਨ ਜੋ ਇਸਨੂੰ ਤੇਜ਼ੀ ਨਾਲ ਫੈਲਣ ਅਤੇ ਲੋਕਾਂ ਨੂੰ ਸੰਕਰਮਿਤ ਕਰਨ ‘ਚ ਮੱਦਦ ਕਰ ਰਹੇ ਹਨ। ਇਸਦੀ ਪਛਾਣ ਪਹਿਲੀ ਵਾਰ ਕੈਨੇਡਾ ‘ਚ ਕੀਤੀ ਸੀ ਅਤੇ ਉਦੋਂ ਤੋਂ ਇਹ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ।
Read More: ਦੇਸ਼ ਦੇ 27 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਫੈਲਿ