ਚੰਡੀਗੜ੍ਹ, 06 ਜੂਨ 2025: ਪੰਜਾਬ ਸਰਕਾਰ ਨੇ ਲਗਭਗ 19 ਥਾਵਾਂ ‘ਤੇ ਅਰਬਨ ਅਸਟੇਟ ਵਿਕਸਤ ਕਰਨ ਦੀ ਤਿਆਰੀ ਕਰ ਰਹੀ ਹੈ, ਇਨ੍ਹਾਂ ਅਰਬਨ ਅਸਟੇਟ (Urban Estates) ‘ਚ ਲੋਕਾਂ ਨੂੰ ਕਿਫਾਇਤੀ ਰਿਹਾਇਸ਼ ਦੀ ਸਹੂਲਤ ਮਿਲ ਸਕਦੀ ਹੈ | ਜਾਣਕਾਰੀ ਮੁਤਾਬਕ ਇਨ੍ਹਾਂ ਖੇਤਰਾਂ ਨੂੰ ਵੀ ਸਹੀ ਢੰਗ ਨਾਲ ਵਿਕਸਤ ਕੀਤਾ ਜਾਵੇਗਾ ਅਤੇ ਸ਼ਹਿਰੀ ਖੇਤਰਾਂ ‘ਚ ਵੀ ਵਾਧਾ ਹੋਵੇਗਾ
ਪੰਜਾਬ ਸਰਕਾਰ ਨੇ ਉਹ ਥਾਵਾਂ ਤਿਆਰ ਕੀਤੀਆਂ ਹਨ, ਜਿੱਥੇ ਅਰਬਨ ਅਸਟੇਟ ਸਥਾਪਤ ਕੀਤੇ ਜਾਣੇ ਹਨ। ਜਿੱਥੇ ਸਰਕਾਰ ਨੇ ਇਹ ਅਰਬਨ ਅਸਟੇਟ (Urban Estates) ਸਥਾਪਤ ਕਰਨੇ ਹਨ, ਉੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਵਿਕਲਪ ਦਿੱਤਾ ਜਾਵੇਗਾ। ਇਨ੍ਹਾਂ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ 5 ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਜਿਸ ਅਥਾਰਟੀ ਅਧੀਨ ਇਹ ਏਰੀਆ ਆਉਂਦਾ ਹੈ ਉਹ ਇਸਦਾ ਵਿਕਾਸ ਕਾਰਜ ਕਰੇਗੀ।
ਇਨ੍ਹਾਂ ਸ਼ਹਿਰਾਂ ‘ਚ ਬਣਨਗੇ ਅਰਬਨ ਅਸਟੇਟ
ਇਸ ਸੰਬੰਧੀ ਪਟਿਆਲਾ ‘ਚ 1150 ਏਕੜ, ਨਵਾਂਸ਼ਹਿਰ ‘ਚ 383 ਏਕੜ, ਜਲੰਧਰ ‘ਚ 1000 ਏਕੜ, ਹੁਸ਼ਿਆਰਪੁਰ ‘ਚ 550 ਏਕੜ, ਸੁਲਤਾਨਪੁਰ ਲੋਧੀ ‘ਚ 70 ਏਕੜ, ਕਪੂਰਥਲਾ ‘ਚ 150 ਏਕੜ, ਫਗਵਾੜਾ ‘ਚ 200 ਏਕੜ, ਨਕੇਦਾਰ ‘ਚ 200 ਏਕੜ, ਸੰਗਰੂਰ ‘ਚ 568 ਏਕੜ, ਬਰਨਾਲਾ ‘ਚ 317 ਏਕੜ ‘ਚ ਅਰਬਨ ਅਸਟੇਟ ਬਣਾਏ ਜਾਣਗੇ | ਇਸਦੇ ਨਾਲ ਹੀ ਬਠਿੰਡਾ ‘ਚ 848 ਏਕੜ, ਮਾਨਸਾ ;ਚ 212 ਏਕੜ, ਮੋਗਾ ‘ਚ 542 ਏਕੜ, ਫਿਰੋਜ਼ਪੁਰ ‘ਚ 313 ਏਕੜ, ਅੰਮ੍ਰਿਤਸਰ ‘ਚ 4464 ਏਕੜ, ਗੁਰਦਾਸਪੁਰ ‘ਚ 80 ਏਕੜ, ਬਟਾਲਾ ‘ਚ 160 ਏਕੜ, ਤਰਨਤਾਰਨ ‘ਚ 97 ਏਕੜ ਅਤੇ ਪਠਾਨਕੋਟ ‘ਚ 1000 ਏਕੜ ‘ਚ ਅਰਬਨ ਅਸਟੇਟ ਵਿਕਸਤ ਕੀਤੀ ਜਾਵੇਗੀ।
ਲੈਂਡ ਪੂਲਿੰਗ ਨੀਤੀ ਦੇ ਤਹਿ ਜ਼ਮੀਨ ਦੇਣ ਵਾਲੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੂੰ ਤਿੰਨ ਸਾਲਾਂ ਲਈ 30,000 ਰੁਪਏ ਦਾ ਗੁਜ਼ਾਰਾ ਅਤੇ ਸਹੂਲਤ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਇਸ ਤਰ੍ਹਾਂ ਭੁਗਤਾਨ ਕੀਤਾ ਜਾਵੇਗਾ।
Read More: ਪੰਜਾਬ ਕੈਬਿਨਟ ਵੱਲੋਂ ਲੇਬਰ ਐਕਟ ‘ਚ ਸੋਧ, ਛੋਟੇ ਕਾਰੋਬਾਰੀਆਂ ਨੂੰ ਮਿਲੇਗੀ ਰਾਹਤ




