Tatkal Ticket: ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਨੂੰ ਲੈ ਕੇ ਚੁੱਕਿਆ ਵੱਡਾ ਕਦਮ, ਜਾਣੋ ਵੇਰਵਾ

5 ਜੂਨ 2205: ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ (Tatkal ticket booking) ਨੂੰ ਪਾਰਦਰਸ਼ੀ ਅਤੇ ਆਮ ਯਾਤਰੀਆਂ ਲਈ ਵਧੇਰੇ ਪਹੁੰਚਯੋਗ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਆਈਆਰਸੀਟੀਸੀ ਖਾਤੇ ਰਾਹੀਂ ਤਤਕਾਲ ਟਿਕਟਾਂ ਬੁੱਕ ਕਰਨ ਲਈ ਈ-ਆਧਾਰ ਅਧਾਰਤ ਪ੍ਰਮਾਣੀਕਰਨ ਲਾਜ਼ਮੀ ਕੀਤਾ ਜਾ ਰਿਹਾ ਹੈ। ਇਹ ਬਦਲਾਅ ਜਲਦੀ ਹੀ ਲਾਗੂ ਹੋਣ ਜਾ ਰਿਹਾ ਹੈ ਅਤੇ ਇਸਦਾ ਉਦੇਸ਼ ਹੈ – ਧੋਖਾਧੜੀ ਨੂੰ ਰੋਕਣਾ, ਅਸਲ ਯਾਤਰੀਆਂ ਨੂੰ ਤਰਜੀਹ ਦੇਣਾ ਅਤੇ ਟਿਕਟ ਦਲਾਲਾਂ ‘ਤੇ ਲਗਾਮ ਲਗਾਉਣਾ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੁਸ਼ਟੀ ਕੀਤੀ ਹੈ ਕਿ ਰੇਲਵੇ(railway)  ਈ-ਆਧਾਰ ਪ੍ਰਮਾਣੀਕਰਨ ਰਾਹੀਂ ਟਿਕਟ ਬੁਕਿੰਗ ਪ੍ਰਣਾਲੀ ਨੂੰ ਵਧੇਰੇ ਸੁਰੱਖਿਅਤ ਅਤੇ ਨਿਰਪੱਖ ਬਣਾਉਣ ਜਾ ਰਿਹਾ ਹੈ। ਹੁਣ ਸਿਰਫ਼ ਉਹ ਉਪਭੋਗਤਾ ਤਤਕਾਲ ਟਿਕਟਾਂ ਬੁੱਕ ਕਰ ਸਕਣਗੇ, ਜਿਨ੍ਹਾਂ ਦੇ ਆਈਆਰਸੀਟੀਸੀ ਖਾਤੇ ਆਧਾਰ ਨਾਲ ਜੁੜੇ ਹੋਏ ਹਨ। ਬੁਕਿੰਗ ਦੇ ਸਮੇਂ ਆਧਾਰ ਅਧਾਰਤ ਓਟੀਪੀ ਤਸਦੀਕ ਵੀ ਜ਼ਰੂਰੀ ਹੋਵੇਗੀ।

ਨਵੇਂ ਨਿਯਮਾਂ ਨਾਲ ਕੀ ਬਦਲੇਗਾ?

ਸਿਰਫ਼ ਆਧਾਰ ਪ੍ਰਮਾਣਿਤ ਖਾਤਿਆਂ ਨੂੰ ਹੀ ਤਤਕਾਲ ਟਿਕਟਾਂ ਦੀ ਇਜਾਜ਼ਤ ਹੋਵੇਗੀ।

ਬੁਕਿੰਗ ਦੇ ਪਹਿਲੇ 10 ਮਿੰਟਾਂ ਵਿੱਚ ਸਿਰਫ਼ ਪ੍ਰਮਾਣਿਤ ਉਪਭੋਗਤਾਵਾਂ ਨੂੰ ਹੀ ਤਰਜੀਹ ਮਿਲੇਗੀ।

ਆਈਆਰਸੀਟੀਸੀ ਏਜੰਟਾਂ ਨੂੰ ਵੀ ਪਹਿਲੇ 10 ਮਿੰਟਾਂ ਵਿੱਚ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਕਾਊਂਟਰ ਤੋਂ ਟਿਕਟਾਂ ਲੈਣ ਲਈ ਵੀ ਆਧਾਰ ਤਸਦੀਕ ਲਾਜ਼ਮੀ ਕੀਤੀ ਜਾ ਸਕਦੀ ਹੈ।

ਇਹ ਕਦਮ ਕਿਉਂ ਜ਼ਰੂਰੀ ਸੀ?

ਇਸ ਵੇਲੇ, ਆਈਆਰਸੀਟੀਸੀ ਦੇ 13 ਕਰੋੜ ਤੋਂ ਵੱਧ ਉਪਭੋਗਤਾਵਾਂ ਵਿੱਚੋਂ, ਸਿਰਫ਼ 1.2 ਕਰੋੜ ਹੀ ਆਧਾਰ ਪ੍ਰਮਾਣਿਤ ਹਨ। ਰੇਲਵੇ ਨੇ ਫੈਸਲਾ ਕੀਤਾ ਹੈ ਕਿ ਜੋ ਖਾਤਿਆਂ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਉਨ੍ਹਾਂ ਨੂੰ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਜਾਵੇਗਾ। ਜੇਕਰ ਕਿਸੇ ਖਾਤੇ ਵਿੱਚ ਸ਼ੱਕੀ ਗਤੀਵਿਧੀ ਪਾਈ ਜਾਂਦੀ ਹੈ, ਤਾਂ ਇਸਨੂੰ ਬੰਦ ਕਰ ਦਿੱਤਾ ਜਾਵੇਗਾ। ਇਹ ਬਦਲਾਅ ਆਮ ਯਾਤਰੀਆਂ ਨੂੰ ਤਤਕਾਲ ਟਿਕਟਾਂ ਲਈ ਇੱਕ ਉਚਿਤ ਮੌਕਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੈ।

Read More:  ਰੇਲਵੇ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Scroll to Top