ਦੇਸ਼, 04 ਜੂਨ 2025: ਦੇਸ਼ ‘ਚ ਕੋਰੋਨਾ (Corona virus) ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸਦੇ ਚੱਲਦੇ ਮੰਗਲਵਾਰ ਨੂੰ ਹੀ 300 ਨਵੇਂ ਮਾਮਲੇ ਸਾਹਮਣੇ ਆਏ ਹਨ। ਗੁਜਰਾਤ ‘ਚ 108 ਮਾਮਲੇ ਅਤੇ ਮਹਾਰਾਸ਼ਟਰ ‘ਚ 86 ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 4302 ਤੱਕ ਪਹੁੰਚ ਗਈ ਹੈ।
ਕੋਰੋਨਾ ਵਾਇਰਸ ਨੇ ਦੇਸ਼ 27 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਫੈਲ ਗਿਆ ਹੈ। ਹਾਲਾਂਕਿ, 9 ਸੂਬਿਆਂ ‘ਚ ਹੁਣ ਤੱਕ ਇੱਕ ਵੀ ਕੇਸ ਦਰਜ ਨਹੀਂ ਹੋਇਆ ਹੈ। ਕੇਰਲ ‘ਚ ਸਭ ਤੋਂ ਵੱਧ 1373 ਸਰਗਰਮ ਮਾਮਲੇ ਹਨ। ਮਹਾਰਾਸ਼ਟਰ 510 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।
ਕੋਰੋਨਾ (Corona virus) ਦੇ ਨਵੇਂ ਵੈਰੀਐਂਟ ਕਾਰਨ ਜਨਵਰੀ ਤੋਂ ਦੇਸ਼ ‘ਚ 44 ਜਣਿਆਂ ਦੀਆਂ ਮੌਤਾਂ ਹੋਈਆਂ ਹਨ। ਇਨ੍ਹਾਂ ‘ਚੋਂ ਪਿਛਲੇ 5 ਦਿਨਾਂ ‘ਚ 37 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ‘ਚ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਪਿਛਲੇ ਦਿਨ ਦਿੱਲੀ, ਗੁਜਰਾਤ ਅਤੇ ਤਾਮਿਲਨਾਡੂ ‘ਚ 1-1 ਮੌਤ ਹੋਈ ਹੈ।
ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ, ਸੂਬਾ ਸਰਕਾਰ ਨੇ ਦੇਰ ਰਾਤ ਇੱਕ ਐਡਵਾਈਜ਼ਰੀ ਜਾਰੀ ਕੀਤੀ ਅਤੇ ਸਾਰੇ ਹਸਪਤਾਲਾਂ ‘ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਕੇਰਲ ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਮੌਕ ਡ੍ਰਿਲ ਕਰਨ ਦੇ ਆਦੇਸ਼ ਦਿੱਤੇ ਹਨ।
ਕੇਰਲ ਰਾਜ ‘ਚ ਦੇਸ਼ ‘ਚ ਸਭ ਤੋਂ ਵੱਧ ਕੋਰੋਨਾ ਦੇ ਸਰਗਰਮ ਮਾਮਲੇ ਹਨ। ਇਸ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਬੁੱਧਵਾਰ ਨੂੰ ਹਸਪਤਾਲਾਂ ਅਤੇ ਸਿਹਤ ਕਰਮਚਾਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ, ਸੂਬੇ ਦੇ ਸਾਰੇ ਹਸਪਤਾਲਾਂ ‘ਚ ਮੌਕ ਡ੍ਰਿਲ ਕੀਤੇ ਜਾਣਗੇ। ਇਸ ਦੌਰਾਨ, ਕੋਰੋਨਾ ਤੋਂ ਬਚਾਅ ਦੇ ਤਰੀਕੇ ਦੱਸੇ ਜਾਣਗੇ।
ਇਸਦੇ ਨਾਲ ਹੀ ਜ਼ੁਕਾਮ, ਖੰਘ ਅਤੇ ਬੁਖਾਰ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਲਈ ਕੋਵਿਡ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਮਾਸਕ ਪਹਿਨਣ ਤੋਂ ਬਾਅਦ ਹੀ ਹਸਪਤਾਲ ‘ਚ ਦਾਖਲਾ ਦਿੱਤਾ ਜਾਵੇਗਾ। ਕੇਂਦਰੀ ਸਿਹਤ ਅਤੇ ਆਯੂਸ਼ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਆਯੂਸ਼ ਮੰਤਰਾਲਾ ਪੂਰੀ ਤਰ੍ਹਾਂ ਚੌਕਸ ਹੈ। ਅਸੀਂ ਸਾਰੇ ਸੂਬਿਆਂ ‘ਚ ਕਰੋਨਾ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ।
ਭਾਰਤ ਦੇ ਕਈ ਸੂਬਿਆਂ ‘ਚ ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਦੇ ਵਿਚਕਾਰ, ਦੇਸ਼ ‘ਚ ਚਾਰ ਨਵੇਂ ਰੂਪ ਪਾਏ ਗਏ ਹਨ। ਆਈਸੀਐਮਆਰ ਦੇ ਡਾਇਰੈਕਟਰ ਡਾ. ਰਾਜੀਵ ਬਹਿਲ ਨੇ ਕਿਹਾ ਕਿ ਦੱਖਣ ਅਤੇ ਪੱਛਮੀ ਭਾਰਤ ਤੋਂ ਕ੍ਰਮਬੱਧ ਕੀਤੇ ਰੂਪ LF.7, XFG, JN.1 ਅਤੇ NB.1.8.1 ਲੜੀ ਦੇ ਹਨ।
Read More: Corona Cases: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 4026 ਪੁੱਜੀ, ਕੇਰਲ ‘ਚ ਵਧੇ ਮਾਮਲੇ