Shubman Gill

ਕਪਤਾਨ ਸ਼ੁਭਮਨ ਗਿੱਲ ਨੇ ਹਾਰ ਲਈ ਆਪਣੇ ਫੀਲਡਰਾਂ ਨੂੰ ਠਹਿਰਾਇਆ ਜ਼ਿੰਮੇਵਾਰ

ਚੰਡੀਗੜ੍ਹ, 31 ਮਈ 2025: ਮੁੰਬਈ ਇੰਡੀਅਨਜ਼ ਨੇ ਆਈਪੀਐਲ 2025 ਦੇ ਐਲੀਮੀਨੇਟਰ ਮੈਚ ‘ਚ ਗੁਜਰਾਤ ਟਾਈਟਨਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਇਸ ਹਾਰ ਨਾਲ ਗੁਜਰਾਤ ਦੀ ਟੀਮ ਆਈਪੀਐਲ ਤੋਂ ਬਾਹਰ ਹੋ ਗਈ। ਹੁਣ ਮੁੰਬਈ ਕੁਆਲੀਫਾਇਰ 2 ‘ਚ ਪੰਜਾਬ ਕਿੰਗਜ਼ ਦਾ ਸਾਹਮਣਾ ਕਰੇਗੀ। ਟੂਰਨਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ (Shubman Gill) ਨੇ ਹਾਰ ਲਈ ਆਪਣੇ ਫੀਲਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਿੱਲ ਨੇ ਕਿਹਾ ਕਿ ਪਾਵਰਪਲੇ ‘ਚ ਤਿੰਨ ਕੈਚ ਛੱਡਣ ਤੋਂ ਬਾਅਦ ਜਿੱਤਣਾ ਆਸਾਨ ਨਹੀਂ ਹੈ।

ਗੁਜਰਾਤ ਟਾਈਟਨਜ਼ ਦੇ ਕਪਤਾਨ ਗਿੱਲ ਨੇ ਕਿਹਾ ਕਿ ‘ਆਖਰੀ ਤਿੰਨ-ਚਾਰ ਓਵਰ ਸਾਡੇ ਹੱਕ ‘ਚ ਨਹੀਂ ਗਏ, ਪਰ ਇਹ ਇੱਕ ਚੰਗਾ ਮੈਚ ਸੀ। ਤਿੰਨ ਕੈਚ ਛੱਡਣ ਤੋਂ ਬਾਅਦ ਜਿੱਤਣਾ ਆਸਾਨ ਨਹੀਂ ਹੈ, ਖਾਸ ਕਰਕੇ ਪਾਵਰਪਲੇ ‘ਚ।’ ਗੁਜਰਾਤ ਦੀ ਫੀਲਡਿੰਗ ਬਹੁਤ ਮਾੜੀ ਸੀ ਅਤੇ ਤਿੰਨ ਮਹੱਤਵਪੂਰਨ ਕੈਚ ਛੱਡੇ।

ਇਨ੍ਹਾਂ ‘ਚੋਂ ਦੋ ਰੋਹਿਤ ਦੇ ਸਨ ਅਤੇ ਇੱਕ ਸੂਰਿਆਕੁਮਾਰ ਯਾਦਵ (20 ਗੇਂਦਾਂ ‘ਚ 33 ਦੌੜਾਂ) ਦਾ ਸੀ। ਰੋਹਿਤ ਨੂੰ ਪਾਵਰਪਲੇ ‘ਚ ਦੋ ਜੀਵਨ ਦਾਨ ਮਿਲੇ, ਜਿਸਦਾ ਉਨ੍ਹਾਂ ਨੇ ਪੂਰਾ ਫਾਇਦਾ ਉਠਾਇਆ। ਪਹਿਲਾਂ ਗੈਰਾਲਡ ਕੋਏਟਜ਼ੀ ਨੇ ਡੀਪ ‘ਚ ਆਪਣਾ ਕੈਚ ਛੱਡਿਆ ਅਤੇ ਫਿਰ ਗੁਜਰਾਤ ਦੇ ਡੈਬਿਊ ਕਰਨ ਵਾਲੇ ਕੁਸਲ ਮੈਂਡਿਸ ਨੇ ਮੁਹੰਮਦ ਸਿਰਾਜ ਦੇ ਗੇਂਦ ‘ਤੇ ਵਿਕਟ ਦੇ ਪਿੱਛੇ ਇੱਕ ਕੈਚ ਛੱਡਿਆ।

ਗਿੱਲ (Shubman Gill) ਨੇ ਕਿਹਾ, ‘ਗੇਂਦਬਾਜ਼ਾਂ ਲਈ ਕਾਬੂ ਕਰਨਾ ਆਸਾਨ ਨਹੀਂ ਹੈ। ਸਾਡਾ ਸੁਨੇਹਾ ਸਪੱਸ਼ਟ ਸੀ ਕਿ ਆਪਣੀ ਮਰਜ਼ੀ ਨਾਲ ਖੇਡੋ। ਇਹੀ ਗੱਲ ਸੁਦਰਸ਼ਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਕਹੀ ਗਈ ਸੀ। ਪਿਛਲੇ ਦੋ-ਤਿੰਨ ਮੈਚ ਸਾਡੇ ਹੱਕ ‘ਚ ਨਹੀਂ ਗਏ ਪਰ ਟੀਮ, ਖਾਸ ਕਰਕੇ ਸਾਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਸਿਹਰਾ ਦੇ ਹੱਕਦਾਰ ਹੈ। ਉਨ੍ਹਾਂ ਨੇ ਬਹੁਤ ਵਧੀਆ ਖੇਡਿਆ। ਇਸ ਪਿੱਚ ‘ਤੇ 210 ਦਾ ਸਕੋਰ ਚੰਗਾ ਹੁੰਦਾ।’

Read More: MI ਬਨਾਮ GT: ਗੁਜਰਾਤ ਟਾਈਟਨਸ IPL 2025 ਤੋਂ ਬਾਹਰ, ਮੁੰਬਈ ਇੰਡੀਅਨਜ਼ ਨੇ 20 ਦੌੜਾਂ ਨਾਲ ਹਰਾਇਆ

Scroll to Top