28 ਮਈ 2025: ਮਰਹੂਮ ਪੰਜਾਬੀ ਗਾਇਕ (punjabi singer shubhdeep singh ) ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਸੰਵਿਧਾਨ ਬਚਾਓ ਰੈਲੀ ਦੌਰਾਨ ਕੀਤਾ। ਬਲਕੌਰ ਸਿੰਘ (balkaur singh) ਕਿਹਾ ਕਿ ਉਹ 2027 ਦੀਆਂ ਚੋਣਾਂ ਲੜਨਗੇ ਅਤੇ ਸਿਸਟਮ ਵਿੱਚ ਆਉਣਗੇ, ਤਾਂ ਹੀ ਇਨਸਾਫ਼ ਦੀ ਗੱਲ ਹੋਵੇਗੀ।
ਚੋਣ ਜਿੱਤਣ ਲਈ CM ਮਾਨ ਨੇ ਸ਼ਗੂਫਾ ਛੱਡਿਆ
ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਸੀਐਮ ਭਗਵੰਤ ਸਿੰਘ ਮਾਨ (bhagwant singh maan) ਨੇ ਗੈਂਗਸਟਰ ਗੋਲਡੀ ਬਰਾੜ ਜਾਂ ਸਿੱਧੂ ਦੇ ਮਾਮਲੇ ਵਿੱਚ ਕੋਈ ਬਿਆਨ ਦਿੱਤਾ ਹੁੰਦਾ ਤਾਂ ਮੈਨੂੰ ਉਨ੍ਹਾਂ ਦੇ ਬਿਆਨ ‘ਤੇ ਟਿੱਪਣੀ ਕਰਨ ਦਾ ਮਨ ਵੀ ਨਹੀਂ ਕਰਦਾ। ਜਦੋਂ ਕੋਈ ਚੋਣ ਜਿੱਤਣੀ ਹੁੰਦੀ ਹੈ, ਤਾਂ ਮੁੱਖ ਮੰਤਰੀ ਕੋਈ ਨਾ ਕੋਈ ਨਾਅਰਾ ਦਿੰਦਾ ਹੈ। ਮਾਨ ਨੇ ਗੁਜਰਾਤ ਚੋਣਾਂ ਦੌਰਾਨ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਇੱਕ ਹਫ਼ਤੇ ਬਾਅਦ ਮਾਨ ਦਾ ਦਾਅਵਾ ਝੂਠਾ ਸਾਬਤ ਹੋ ਗਿਆ।
Read More: ਮਾਨਸਾ ਅਦਾਲਤ ‘ਚ ਸਿੱਧੂ ਮੂਸੇਵਾਲਾ ਕ.ਤ.ਲ ਕੇਸ ਦੀ ਨਹੀਂ ਹੋਈ ਸੁਣਵਾਈ