ਚੰਡੀਗੜ੍ਹ, 19 ਮਈ 2025: ਪਿਛਲੇ ਇੱਕ ਮਹੀਨੇ ‘ਚ ਸਿੰਗਾਪੁਰ-ਹਾਂਗਕਾਂਗ ਅਤੇ ਚੀਨ ਸਮੇਤ ਕਈ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਦੁਬਾਰਾ ਵਾਧਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। 18 ਮਈ ਨੂੰ ਖ਼ਬਰ ਆਈ ਕਿ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਵਿਸਫੋਟਕ ਬੱਲੇਬਾਜ਼ ਟ੍ਰੈਵਿਸ ਹੈੱਡ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਹੁਣ ਸੋਮਵਾਰ ਨੂੰ ਬਿੱਗ ਬੌਸ ਫੇਮ ਸ਼ਿਲਪਾ ਸ਼ਿਰੋਡਕਰ (Shilpa Shirodkar) ਵੀ ਕੋਵਿਡ ਦਾ ਸ਼ਿਕਾਰ ਪਾਈ ਗਈ ਹੈ। ਇੰਸਟਾਗ੍ਰਾਮ ‘ਤੇ ਇੱਕ ਪੋਸਟ ‘ਚ ਸ਼ਿਲਪਾ ਨੇ ਲਿਖਿਆ, “ਹੈਲੋ ਦੋਸਤੋ! ਮੇਰਾ ਕੋਵਿਡ ਟੈਸਟ ਪਾਜ਼ੀਟਿਵ ਆਇਆ ਹੈ।
ਸ਼ਿਲਪਾ (Shilpa Shirodkar) ਨੂੰ ਅਜਿਹੇ ਸਮੇਂ ਵਿੱਚ ਸੰਕਰਮਿਤ ਪਾਇਆ ਗਿਆ ਹੈ ਜਦੋਂ ਸਿਹਤ ਮਾਹਰ ਕੋਵਿਡ ਮਾਮਲਿਆਂ ‘ਚ ਤਾਜ਼ਾ ਵਾਧੇ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ, ਖਾਸ ਕਰਕੇ ਦੱਖਣ-ਪੂਰਬੀ ਏਸ਼ੀਆ ‘ਚ ਕੋਰੋਨਾ ਮਾਮਲਿਆਂ ਦੀ ਵੱਧ ਰਹੀ ਗਿਣਤੀ ਚਿੰਤਾਜਨਕ ਹੈ। ਇਸ ਵੇਲੇ ਸਿੰਗਾਪੁਰ ਇੱਕ ਨਵੇਂ ਹੌਟਸਪੌਟ ਵਜੋਂ ਉੱਭਰਿਆ ਹੈ, ਜਿੱਥੇ ਸਿਰਫ ਇੱਕ ਹਫ਼ਤੇ ‘ਚ ਲਾਗ ਦੇ ਮਾਮਲਿਆਂ ‘ਚ 28 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਚੀਨ ਤੋਂ ਆ ਰਹੀ ਜਾਣਕਾਰੀ ਇਹ ਵੀ ਦਰਸਾਉਂਦੀ ਹੈ ਕਿ ਪਿਛਲੇ ਇੱਕ ਮਹੀਨੇ ‘ਚ ਇੱਥੇ ਵੀ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਦੇਸ਼ ‘ਚ ਇਸ ਸਮੇਂ ਕੋਰੋਨਾ ਦੇ 257 ਸਰਗਰਮ ਮਾਮਲੇ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 45 ਕਰੋੜ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ, ਜਿਨ੍ਹਾਂ ‘ਚੋਂ 5.33 ਲੱਖ ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ, 220 ਕਰੋੜ ਲੋਕਾਂ ਨੂੰ (ਦੋ-ਤਿੰਨ ਖੁਰਾਕਾਂ ਸਮੇਤ) ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾ ਚੁੱਕਾ ਹੈ।
Read More: ਭਾਰਤ ਦੇ ਇਨ੍ਹਾਂ ਸੂਬਿਆਂ ‘ਚ ਕੋਰੋਨਾ ਵੇਰੀਐਂਟ KP1 ਤੇ KP2 ਦੇ ਮਾਮਲੇ ਆਏ ਸਾਹਮਣੇ