ਦਿੱਲੀ, 16 ਮਈ 2025: Delhi weather: ਦਿੱਲੀ ਅਤੇ ਐਨਸੀਆਰ ‘ਚ ਮੀਂਹ ਪੈਣ ਨਾਲ ਲੋਕਾਂ ਨੂੰ ਅੱਜ ਸ਼ਾਮ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਧੌਲਾ ਕੁਆਂ ਅਤੇ ਫਰੀਦਾਬਾਦ ‘ਚ ਮੀਂਹ ਪੈ ਰਿਹਾ ਹੈ। ਫਰੀਦਾਬਾਦ ‘ਚ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਸੜਕਾਂ ‘ਤੇ ਦਰੱਖਤ ਡਿੱਗ ਗਏ। ਦਿੱਲੀ ਸਮੇਤ ਐਨ.ਸੀ.ਆਰ ‘ਚ ਮੌਸਮ ਸੁਹਾਵਣਾ ਹੋ ਗਿਆ ਹੈ। ਨੋਇਡਾ ਅਤੇ ਗਾਜ਼ੀਆਬਾਦ ਦੇ ਅਸਮਾਨ ‘ਚ ਬੱਦਲਵਾਈ ਹੈ ਅਤੇ ਹਲਕੀਆਂ ਹਵਾਵਾਂ ਚੱਲ ਰਹੀਆਂ ਹਨ।
ਇਸ ਤੋਂ ਪਹਿਲਾਂ ਦਿੱਲੀ ਦੇ ਆਰਕੇ ਪੁਰਮ ਇਲਾਕੇ ‘ਚ ਮੌਸਮ (Delhi Weather) ਸੁਹਾਵਣਾ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਵੱਧ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 2 ਘੰਟਿਆਂ ਦੌਰਾਨ ਦਿੱਲੀ-ਐਨਸੀਆਰ ‘ਚ ਵੱਖ-ਵੱਖ ਥਾਵਾਂ ‘ਤੇ ਹਲਕਾਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਹਲਕੇ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ ‘ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਬੁੱਧਵਾਰ ਦੇਰ ਰਾਤ ਤੋਂ ਵੀਰਵਾਰ ਸਵੇਰ ਤੱਕ ਦਿੱਲੀ ‘ਚ ਆਏ ਧੂੜ ਭਰੇ ਹਨੇਰੀ ਨੇ ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਰਾਤ ਤੋਂ ਹੀ ਅਸਮਾਨ ‘ਤੇ ਧੂੜ ਦੀ ਮੋਟੀ ਪਰਤ ਛਾਈ ਹੋਈ ਸੀ। ਅਜਿਹੀ ਸਥਿਤੀ ‘ਚ ਅਸਮਾਨ ਚਮਕਦਾਰ ਦਿਖਾਈ ਦਿੱਤਾ। ਧੂੜ ਭਰੀ ਹਨੇਰੀ ਕਾਰਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਵੱਧ ਗਿਆ। ਇਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸਾਹ ਦੇ ਮਰੀਜ਼ਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
Read More: Punjab Weather: ਪੰਜਾਬ ਦੇ ਕਈਂ ਇਲਾਕਿਆਂ ‘ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ