ਹਰਿਆਣਾ, 16 ਮਈ 2025: ਹਰਿਆਣਾ ਸਰਕਾਰ ਨੇ ਬਿਜਲੀ ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਿੰਕ ਅਧਿਕਾਰੀਆਂ (Link Officers) ਦੀ ਨਿਯੁਕਤੀ ਕੀਤੀ ਹੈ ਤਾਂ ਜੋ ਛੁੱਟੀ, ਸਿਖਲਾਈ, ਦੌਰੇ, ਚੋਣ ਡਿਊਟੀ ਜਾਂ ਤਬਾਦਲਾ ਜਾਂ ਸੇਵਾਮੁਕਤੀ ਜਾਂ ਕਿਸੇ ਹੋਰ ਕਾਰਨ ਕਰਕੇ ਖਾਲੀ ਪਈਆਂ ਅਸਾਮੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਪੱਤਰ ਮੁਤਾਬਕ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਦੇ ਮਾਮਲੇ ‘ਚ ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-1, ਹਰਿਆਣਾ ਬਿਜਲੀ ਪ੍ਰਸਾਰਨ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-2 ਅਤੇ ਹਰਿਆਣਾ ਬਿਜਲੀ ਉਤਪਾਦਕ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-3 ਨਿਯੁਕਤ ਕੀਤਾ ਗਿਆ ਹੈ।
ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਦੇ ਐਮਡੀ ਦੇ ਮਾਮਲੇ ‘ਚ ਹਰਿਆਣਾ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਐਮਡੀ ਨੂੰ ਲਿੰਕ ਅਫਸਰ-1 ਅਤੇ ਉੱਤਰੀ ਹਰਿਆਣਾ ਪਾਵਰ ਡਿਸਟ੍ਰੀਬਿਊਸ਼ਨ ਦੇ ਐਮਡੀ ਨੂੰ ਲਿੰਕ ਅਫਸਰ-2 ਨਿਯੁਕਤ (Link Officers) ਕੀਤਾ ਗਿਆ ਹੈ।
ਹਰਿਆਣਾ ਬਿਜਲੀ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਐਮਡੀ ਦੇ ਮਾਮਲੇ ‘ਚ ਉੱਤਰੀ ਹਰਿਆਣਾ ਬਿਜਲੀ ਵੰਡ ਦੇ ਐਮਡੀ ਨੂੰ ਲਿੰਕ ਅਫਸਰ-1, ਹਰਿਆਣਾ ਬਿਜਲੀ ਉਤਪਾਦਨ ਕਾਰਪੋਰੇਸ਼ਨ ਦੇ ਐਮਡੀ ਨੂੰ ਲਿੰਕ ਅਫਸਰ-2 ਅਤੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-3 ਨਿਯੁਕਤ ਕੀਤਾ ਗਿਆ ਹੈ।
ਉੱਤਰੀ ਹਰਿਆਣਾ ਬਿਜਲੀ ਵੰਡ ਦੇ ਐਮਡੀ ਦੇ ਮਾਮਲੇ ‘ਚ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-1, ਹਰਿਆਣਾ ਬਿਜਲੀ ਟ੍ਰਾਂਸਮਿਸ਼ਨ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-2 ਅਤੇ ਹਰਿਆਣਾ ਬਿਜਲੀ ਉਤਪਾਦਨ ਨਿਗਮ ਦੇ ਐਮਡੀ ਨੂੰ ਲਿੰਕ ਅਫਸਰ-3 ਨਿਯੁਕਤ ਕੀਤਾ ਹੈ।
Read More: ਆਸ਼ਿਮਾ ਬਰਾਰ ਨੂੰ ਆਬਕਾਰੀ ਤੇ ਕਰ ਵਿਭਾਗ ਦਾ ਵਾਧੂ ਚਾਰਜ ਸੌਂਪਿਆ