ਹਰਿਆਣਾ, 10 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਸਥਿਤੀ ਦੇ ਮੱਦੇਨਜ਼ਰ ਸੁਰੱਖਿਆ ਬਲ ਅਤੇ ਪ੍ਰਸ਼ਾਸਨ ਅਲਰਟ ਮੋਡ ‘ਤੇ ਹੈ | ਇਸ ਦੌਰਾਨ ਚੰਡੀਗੜ੍ਹ ਵਿਖੇ ਦੇਸ਼ ਭਗਤੀ ਦੀ ਲਹਿਰ ਦੇਖਣ ਨੂੰ ਮਿਲੀ | ਦਰਅਸਲ ਚੰਡੀਗੜ੍ਹ ਦੇ ਨੌਜਵਾਨ ਵਾਦੀ ਗਿਣਤੀ ‘ਚ ਰਾਸ਼ਟਰੀ ਸੇਵਾ ‘ਚ ਹਿੱਸਾ ਲੈਣ ਲਈ ਅੱਗੇ ਆਏ ਹਨ। ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰਾਂ ਵਜੋਂ ਸ਼ਾਮਲ ਹੋਣ ਅਤੇ ਐਮਰਜੈਂਸੀ ਸਥਿਤੀਆਂ ‘ਚ ਮੱਦਦ ਕਰਨ ਲਈ ਸੱਦਾ ਦਿੱਤਾ ਸੀ।
ਇਸ ਪਹਿਲਕਦਮੀ ਦੇ ਤਹਿਤ ਸ਼ਨੀਵਾਰ ਨੂੰ ਸਵੇਰੇ 10:30 ਵਜੇ ਸੈਕਟਰ 18 ਦੇ ਟੈਗੋਰ ਥੀਏਟਰ ਵਿਖੇ ਸਿਵਲ ਡਿਫੈਂਸ ਭਰਤੀ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਲਈ ਨੌਜਵਾਨ ਸਵੇਰੇ ਟੈਗੋਰ ਥੀਏਟਰ ਪਹੁੰਚੇ।
ਇਸ ਦੌਰਾਨ ਨੌਜਵਾਨਾਂ ਨੇ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਉਂਦੇ ਅਤੇ ਦੇਸ਼ ਲਈ ਕਿਸੇ ਵੇਲੇ ਵੀ ਖੜਨ ਦੀ ਗੱਲ ਆਖੀ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅੱਗੇ ਆਉਣ, ਸਿਖਲਾਈ ਪ੍ਰਾਪਤ ਕਰਨ ਅਤੇ ਲੋੜ ਦੇ ਸਮੇਂ ਦੇਸ਼ ਦੀ ਸੇਵਾ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਉਸੇ ਸਮੇਂ, ਟੈਗੋਰ ਥੀਏਟਰ ‘ਚ ਭੀੜ ਇੰਨੀ ਵੱਧ ਗਈ ਕਿ ਉੱਥੇ ਪਹੁੰਚੇ ਨੌਜਵਾਨਾਂ ਨੂੰ ਸੈਕਟਰ 17 ਜਾਣ ਲਈ ਕਿਹਾ ਗਿਆ। ਟੈਗੋਰ ਥੀਏਟਰ ਤੋਂ ਸੈਕਟਰ 17 ਤਿਰੰਗਾ ਪਾਰਕ ਜਾਂਦੇ ਸਮੇਂ, ਨੌਜਵਾਨ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾ ਰਹੇ ਸਨ।
ਨੌਜਵਾਨਾਂ ‘ਚ ਇੰਨਾ ਉਤਸ਼ਾਹ ਹੈ ਕਿ ਚੰਡੀਗੜ੍ਹ ਤੋਂ ਬਾਹਰਲੇ ਨੌਜਵਾਨ ਵੀ ਇੱਥੇ ਪਹੁੰਚ ਗਏ ਹਨ। ਹਾਲਾਂਕਿ, ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਿਰਫ਼ ਸਥਾਨਕ ਲੋਕਾਂ ਤੋਂ ਹੀ ਮੱਦਦ ਲਈ ਜਾ ਸਕਦੀ ਹੈ ਕਿਉਂਕਿ ਬਾਹਰੀ ਲੋਕਾਂ ਲਈ ਤੁਰੰਤ ਮੌਕੇ ‘ਤੇ ਪਹੁੰਚਣਾ ਸੰਭਵ ਨਹੀਂ ਹੈ।
Read More: ਫਿਰੋਜ਼ਪੁਰ ‘ਚ ਘਰ ‘ਤੇ ਡਿੱਗਿਆ ਪਾ.ਕਿ.ਸ.ਤਾ.ਨੀ ਡਰੋਨ, ਪਰਿਵਾਰ ਦੇ 3 ਜੀਅ ਜ਼ਖਮੀ