ਮੁੰਬਈ, 09 ਮਈ 2025: Share Market: ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੇਅਰ ਮਾਰਕੀਟ ‘ਚ ਗਿਰਾਵਟ ਆਈ ਹੈ | ਸ਼ੁਰੂਆਤੀ ਕਾਰੋਬਾਰ ‘ਚ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ‘ਚ ਗਿਰਾਵਟ ਦਰਜ ਕੀਤੀ ਗਈ। ਭਾਰਤ ਨੇ ਵੀਰਵਾਰ ਰਾਤ ਨੂੰ ਜੰਮੂ ਅਤੇ ਪਠਾਨਕੋਟ ਸਮੇਤ ਫੌਜੀ ਥਾਵਾਂ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਪਾਕਿਸਤਾਨ ਦੀ ਤਾਜ਼ਾ ਕੋਸ਼ਿਸ਼ ਨੂੰ ਤੇਜ਼ੀ ਨਾਲ ਨਾਕਾਮ ਕਰ ਦਿੱਤਾ, ਜਦੋਂ ਕਿ ਦੇਸ਼ ਦੇ ਉੱਤਰੀ ਅਤੇ ਪੱਛਮੀ ਖੇਤਰਾਂ ‘ਚ 15 ਥਾਵਾਂ ‘ਤੇ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਭਾਰਤੀ ਫੌਜ ਨੇ ਬੁੱਧਵਾਰ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ‘ਚ ਨੌਂ ਅੱ.ਤ.ਵਾ.ਦੀ ਲਾਂਚ ਪੈਡਾਂ ‘ਤੇ ਸਟੀਕ ਮਿਜ਼ਾਈਲ ਹਮਲੇ ਕੀਤੇ।
ਪਿਛਲੇ ਦਿਨ ਦੀ ਗਿਰਾਵਟ ਨੂੰ ਅੱਗੇ ਵਧਾਉਂਦੇ ਹੋਏ 30-ਸ਼ੇਅਰਾਂ ਵਾਲਾ BSE ਬੈਂਚਮਾਰਕ ਇੰਡੈਕਸ ਸ਼ੁਰੂਆਤੀ ਕਾਰੋਬਾਰ ‘ਚ 424.65 ਅੰਕ ਡਿੱਗ ਕੇ 79,910.16 ‘ਤੇ ਆ ਗਿਆ।
ਐਨਐਸਈ ਨਿਫਟੀ 144.75 ਅੰਕ ਡਿੱਗ ਕੇ 24,129.05 ‘ਤੇ ਆ ਗਿਆ। ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਆਮ ਹਾਲਤਾਂ ‘ਚ ਅਜਿਹੇ ਦਿਨ ਬਾਜ਼ਾਰਾਂ ‘ਚ ਤੇਜ਼ੀ ਨਾਲ ਗਿਰਾਵਟ ਆਉਂਦੀ ਸੀ, ਪਰ ਦੋ ਕਾਰਨਾਂ ਕਰਕੇ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਪਹਿਲਾ, ਇਸ ਟਕਰਾਅ ਨੇ ਹੁਣ ਤੱਕ ਰਵਾਇਤੀ ਯੁੱਧ ‘ਚ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ, ਇਸ ਲਈ ਟਕਰਾਅ ਦੇ ਹੋਰ ਵਧਣ ਨਾਲ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਵੇਗਾ।
ਦੂਜਾ- ਬਾਜ਼ਾਰ ਸੁਭਾਵਿਕ ਤੌਰ ‘ਤੇ ਲਚਕਦਾਰ ਹੈ। ਕਮਜ਼ੋਰ ਡਾਲਰ ਅਤੇ ਸੰਭਾਵੀ ਤੌਰ ‘ਤੇ ਕਮਜ਼ੋਰ ਹੋ ਰਹੀਆਂ ਅਮਰੀਕੀ ਅਤੇ ਚੀਨੀ ਅਰਥਵਿਵਸਥਾਵਾਂ ਭਾਰਤੀ ਬਾਜ਼ਾਰਾਂ ਲਈ ਚੰਗੇ ਹਨ।
Read More: Share Market: ਸ਼ੇਅਰ ਮਾਰਕੀਟ ‘ਚ ਆਈ ਹਰਿਆਲੀ, ਸੈਂਸੈਕਸ 456.05 ਅੰਕਾਂ ਦੀ ਤੇਜ਼ੀ