RBI

RBI Report: ਭਾਰਤੀ ਰਿਜ਼ਰਵ ਬੈਂਕ ਵਿਆਜ ਦਰਾਂ ‘ਚ ਕਰ ਸਕਦੈ ਵੱਡੀ ਕਟੌਤੀ

ਚੰਡੀਗੜ੍ਹ, 05 ਮਈ 2025: ਭਾਰਤੀ ਰਿਜ਼ਰਵ ਬੈਂਕ (RBI) ਵਿੱਤੀ ਸਾਲ 2025-26 ‘ਚ ਵਿਆਜ ਦਰਾਂ ‘ਚ ਵੱਡੀ ਕਟੌਤੀ ਕਰ ਸਕਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI) ਦੀ ਇੱਕ ਨਵੀਂ ਰਿਪੋਰਟ ਦੇ ਮੁੱਤਬਕ ਆਰ.ਬੀ.ਆਈ ਇਸ ਸਾਲ ਦਰਾਂ ‘ਚ ਕੁੱਲ 125 ਤੋਂ 150 ਬੇਸਿਸ ਪੁਆਇੰਟ, ਯਾਨੀ 1.25 ਫ਼ੀਸਦ ਤੋਂ 1.5 ਫ਼ੀਸਦ ਦੀ ਕਟੌਤੀ ਕਰ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ ‘ਚ ਮਹਿੰਗਾਈ ਦਰ ਲਗਾਤਾਰ ਘੱਟ ਰਹੀ ਹੈ ਅਤੇ ਹੁਣ ਇਹ ਕਾਬੂ ‘ਚ ਹੈ।

ਐਸਬੀਆਈ ਦੀ ਰਿਪੋਰਟ ਮੁਤਾਬਕ ਕਿ ਰਿਜ਼ਰਵ ਬੈਂਕ (RBI) ਨੂੰ ਇੱਕੋ ਵਾਰ ‘ਚ ਵੱਡਾ ਕਦਮ ਚੁੱਕਣਾ ਚਾਹੀਦਾ ਹੈ। ਇਸਦੇ ਲਈ 25 ਬੇਸਿਸ ਪੁਆਇੰਟ (0.25%) ਦੀਆਂ ਹੌਲੀ-ਹੌਲੀ ਛੋਟੀਆਂ ਕਟੌਤੀਆਂ ਦੀ ਬਜਾਏ, 50 ਬੇਸਿਸ ਪੁਆਇੰਟ (0.50%) ਦੀ ਵੱਡੀ ਕਟੌਤੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ।

ਮਾਰਚ 2025 ‘ਚ ਦੇਸ਼ ‘ਚ ਪ੍ਰਚੂਨ ਮਹਿੰਗਾਈ ਦਰ ਯਾਨੀ ਖਪਤਕਾਰ ਮੁੱਲ ਸੂਚਕ ਅੰਕ (CPI) ਸਿਰਫ 3.34 ਫੀਸਦੀ ਸੀ। ਇਹ ਪਿਛਲੇ 67 ਮਹੀਨਿਆਂ ‘ਚ ਸਭ ਤੋਂ ਘੱਟ ਹੈ। ਖਾਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਮਹਿੰਗਾਈ ਰੁਕ ਗਈ ਹੈ। ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2025-26 ‘ਚ ਮਹਿੰਗਾਈ ਦਰ ਔਸਤਨ 4 ਫੀਸਦੀ ਤੋਂ ਘੱਟ ਰਹਿ ਸਕਦੀ ਹੈ ਅਤੇ ਸਾਲ ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ 2025 ‘ਚ ਇਹ 3 ਫੀਸਦੀ ਤੋਂ ਹੇਠਾਂ ਆ ਸਕਦਾ ਹੈ। ਇਹ ਸਥਿਤੀ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ ਘਟਾਉਣ ਦਾ ਇੱਕ ਚੰਗਾ ਮੌਕਾ ਦਿੰਦੀ ਹੈ। ਜਦੋਂ ਮਹਿੰਗਾਈ ਘੱਟ ਹੁੰਦੀ ਹੈ, ਤਾਂ ਕਰਜ਼ਿਆਂ ਨੂੰ ਸਸਤਾ ਬਣਾਉਣਾ ਆਸਾਨ ਹੋ ਜਾਂਦਾ ਹੈ, ਜਿਸ ਨਾਲ ਅਰਥਵਿਵਸਥਾ ਨੂੰ ਹੁਲਾਰਾ ਮਿਲਦਾ ਹੈ।

ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਵਿੱਤੀ ਸਾਲ 2025-26 ‘ਚ ਦੇਸ਼ ਦੀ GDP (ਕੁੱਲ ਘਰੇਲੂ ਉਤਪਾਦ) ਵਿਕਾਸ ਦਰ 9 ਫੀਸਦੀ ਤੋਂ 9.5 ਫੀਸਦੀ ਦੇ ਵਿਚਕਾਰ ਹੋ ਸਕਦੀ ਹੈ। ਜਦੋਂ ਕਿ ਸਰਕਾਰ ਨੇ ਬਜਟ ‘ਚ 10 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਸੀ। ਇਹ ਦਰਸਾਉਂਦਾ ਹੈ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਸਥਿਰ ਹੈ ਅਤੇ ਮਹਿੰਗਾਈ ਕੰਟਰੋਲ ‘ਚ ਹੈ – ਯਾਨੀ ਕਿ ਗੋਲਡੀਲੌਕਸ ਸਥਿਤੀ ਹੈ, ਜਿਸਨੂੰ ਦਰਾਂ ‘ਚ ਕਟੌਤੀ ਕਰਨ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ।

Read More: Reserve Bank of India: RBI ਨੇ ਰੈਪੋ ਰੇਟ ‘ਚ ਕੀਤੀ ਕਟੌਤੀ, ਹੁਣ 6% ‘ਤੇ ਆ ਗਿਆ ਰੈਪੋ ਰੇਟ

Scroll to Top