ਚੰਡੀਗੜ੍ਹ, 05 ਮਈ 2025: NEET UG 2025 ਦੀ ਪ੍ਰੀਖਿਆ ਸਮਾਮਤ ਹੋ ਗਈ ਹੈ। ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਪ੍ਰੀਖਿਆ 4 ਮਈ ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਈ। ਇਹ ਪ੍ਰੀਖਿਆ ਪੈੱਨ-ਕਾਗਜ਼ ਮੋਡ ‘ਚ ਲਈ ਗਈ ਸੀ। ਹੁਣ ਪ੍ਰੀਖਿਆ ‘ਚ ਬੈਠੇ ਉਮੀਦਵਾਰ ਉੱਤਰ ਕੁੰਜੀ (Answer key) ਅਤੇ ਨਤੀਜੇ ਦੀ ਉਡੀਕ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਰਾਸ਼ਟਰੀ ਪ੍ਰੀਖਿਆ ਛੇਤੀ ਹੀ ਨੀਟ ਯੂਜੀ (NEET UG 2025) ਦੀ ਆਰਜ਼ੀ ਉੱਤਰ ਕੁੰਜੀ (Answer key) ਜਾਰੀ ਕਰ ਸਕਦੀ ਹੈ। ਉੱਤਰ ਕੁੰਜੀ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਰੀ ਕੀਤੀ ਜਾਵੇਗੀ, ਜਿਸ ਨੂੰ ਉਮੀਦਵਾਰ ਆਪਣੇ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਰਾਹੀਂ ਦੇਖ ਸਕਣਗੇ। ਉਮੀਦਵਾਰਾਂ ਨੂੰ ਇਸ ‘ਤੇ ਆਪਣੇ ਇਤਰਾਜ਼ ਦਰਜ ਕਰਵਾਉਣ ਲਈ ਵੀ ਸਮਾਂ ਦਿੱਤਾ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਪ੍ਰਤੀ ਪ੍ਰਸ਼ਨ 200 ਰੁਪਏ ਦੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਫੀਸ ਵਾਪਸੀਯੋਗ ਨਹੀਂ ਹੈ।
NEET UG 2025 ਦੀ ਪ੍ਰੀਖਿਆ ‘ਚ 20 ਲੱਖ ਤੋਂ ਵੱਧ ਉਮੀਦਵਾਰ ਬੈਠੇ। 2024 ‘ਚ, 24,06,079 ਉਮੀਦਵਾਰਾਂ ਨੇ ਪ੍ਰੀਖਿਆ ‘ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਜਦੋਂ ਕਿ ਸਾਲ 2023 ‘ਚ ਇਹ ਗਿਣਤੀ 20,87,462 ਸੀ। 2022 ‘ਚ NEET UG 2025 ਪ੍ਰੀਖਿਆ ਲਈ 18,72,343 ਉਮੀਦਵਾਰਾਂ ਨੇ, 2021 ‘ਚ 16,14,777 ਅਤੇ 2020 ‘ਚ 15,97,435 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।
ਐਨਟੀਏ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਨੀਟ ਯੂਜੀ NEET UG 2025 ਨੋਟੀਫਿਕੇਸ਼ਨ ਦੇ ਮੁਤਾਬਕ ਨਤੀਜੇ 14 ਜੂਨ ਨੂੰ ਐਲਾਨੇ ਜਾਣਗੇ। ਇਸ ਤੋਂ ਬਾਅਦ, ਮੈਡੀਕਲ ਕਾਉਂਸਲਿੰਗ ਕਮੇਟੀ (MCC) MBBS, BDS ਅਤੇ ਹੋਰ ਮੈਡੀਕਲ ਅੰਡਰਗ੍ਰੈਜੁਏਟ ਕੋਰਸਾਂ ‘ਚ ਦਾਖਲੇ ਲਈ NEET UG ਕਾਉਂਸਲਿੰਗ 2025 ਕਰਵਾਏਗੀ। ਐਮਸੀਸੀ 15% ਆਲ ਇੰਡੀਆ ਕੋਟਾ (ਏਆਈਕਿਊ) ਲਈ ਕਾਉਂਸਲਿੰਗ ਕਰੇਗਾ, ਜਦੋਂ ਕਿ 85% ਸੀਟਾਂ ਸਟੇਟ ਕਾਉਂਸਲਿੰਗ ਰਾਹੀਂ ਭਰੀਆਂ ਜਾਣਗੀਆਂ।
Read More: NEET 2025 Admit Card: ਨੀਟ 2025 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਕਿਵੇਂ ਡਾਊਨਲੋਡ ਕਰੀਏ ?