Chandigarh Railway stations

ਚੰਡੀਗੜ੍ਹ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ ‘ਤੇ ਹੁਣ ਯਾਤਰੀਆਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ

ਚੰਡੀਗੜ੍ਹ, 19 ਅਪ੍ਰੈਲ 2025: Chandigarh Railway stations: ਚੰਡੀਗੜ੍ਹ, ਮੋਹਾਲੀ ਅਤੇ ਕਾਲਕਾ ਰੇਲਵੇ ਸਟੇਸ਼ਨਾਂ ‘ਤੇ ਰੇਲ ਯਾਤਰੀਆਂ ਨੂੰ ਹੁਣ ਬਿਹਤਰ ਸਹੂਲਤਾਂ ਮਿਲਣਗੀਆਂ। ਇਨ੍ਹਾਂ ਤਿੰਨਾਂ ਸਟੇਸ਼ਨਾਂ ਦੇ ਨਵੀਨੀਕਰਨ ਦੇ ਅੰਤਿਮ ਪੜਾਅ ‘ਤੇ ਪਹੁੰਚਣ ਤੋਂ ਬਾਅਦ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੂੰ ਇੱਥੇ ਯਾਤਰੀਆਂ ਲਈ ਫੂਡ ਪਲਾਜ਼ਾ, ਰੈਸਟੋਰੈਂਟ, ਫਾਸਟ ਫੂਡ ਯੂਨਿਟ ਅਤੇ ਫੀਡਿੰਗ ਰੂਮ ਵਰਗੀਆਂ ਸਹੂਲਤਾਂ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਆਈਆਰਸੀਟੀਸੀ ਦੇ ਮੁੱਖ ਖੇਤਰੀ ਪ੍ਰਬੰਧਕ ਹਰਜੋਤ ਸਿੰਘ ਸੰਧੂ ਨੇ ਕਿਹਾ ਕਿ ਤਿੰਨੋਂ ਸਟੇਸ਼ਨਾਂ ‘ਤੇ ਯਾਤਰੀਆਂ ਲਈ ਰਿਫਰੈਸ਼ਮੈਂਟ ਅਤੇ ਖਾਣੇ ਦੀਆਂ ਸਹੂਲਤਾਂ ਛੇਤੀ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਫੀਡਿੰਗ ਰੂਮ ਦੀ ਜ਼ਿੰਮੇਵਾਰੀ ਵੀ ਆਈਆਰਸੀਟੀਸੀ ਨੂੰ ਦਿੱਤੀ ਹੈ।

ਮੋਹਾਲੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਟੇਸ਼ਨ ਨੂੰ ਗੁਰਦੁਆਰਾ ਸ਼ੈਲੀ ‘ਚ ਡਿਜ਼ਾਈਨ ਕੀਤਾ ਗਿਆ ਹੈ, ਜੋ ਪੰਜਾਬੀ ਸੱਭਿਆਚਾਰ ਨਾਲ ਜੋੜਦਾ ਹੈ। ਸਟੇਸ਼ਨ ਦੀ ਇਮਾਰਤ ‘ਚ ਚਿੱਟੇ ਰੰਗ ਦੀ ਪ੍ਰਮੁੱਖਤਾ ਨਾਲ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ, ਵਿਸਤ੍ਰਿਤ ਪਲੇਟਫਾਰਮ, ਉਡੀਕ ਖੇਤਰ ਅਤੇ ਦਿਵਯਾਂਗ-ਅਨੁਕੂਲ ਸਹੂਲਤਾਂ ਵਾਲੇ ਆਧੁਨਿਕ ਕੰਟੀਨ ਵੀ ਬਣਾਏ ਗਏ ਹਨ।

ਕਾਲਕਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਖਾਸ ਤੌਰ ‘ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਕੀਤਾ ਗਿਆ ਹੈ। ਸਟੇਸ਼ਨ ਦੀ ਇਮਾਰਤ ਕਾਲਕਾ ਮਾਤਾ ਮੰਦਰ ਦੀ ਸ਼ੈਲੀ ‘ਚ ਤਿਆਰ ਕੀਤੀ ਹੈ। ਇਸਦਾ ਮੁੱਖ ਪ੍ਰਵੇਸ਼ ਦੁਆਰ ਤਿੰਨ ਗੁੰਬਦਾਂ ਵਾਲੇ ਮੰਦਰ ਦੀ ਤਰਜ਼ ‘ਤੇ ਬਣਾਇਆ ਗਿਆ ਹੈ।

ਅਧਿਕਾਰੀਆਂ ਮੁਤਾਬਕ ਜਿਵੇਂ ਹੀ ਤਿੰਨੋਂ ਰੇਲਵੇ ਸਟੇਸ਼ਨਾਂ ‘ਤੇ ਨਿਰਮਾਣ ਕਾਰਜ ਪੂਰਾ ਹੋ ਜਾਂਦਾ ਹੈ, ਆਈ.ਆਰ.ਸੀ.ਟੀ.ਸੀ. (IRCTC) ਇੱਥੇ ਇਹ ਯਾਤਰੀਆਂ ਲਈ ਫੂਡ ਪਲਾਜ਼ਾ, ਫਾਸਟ ਫੂਡ ਯੂਨਿਟ, ਵੇਟਿੰਗ ਰੂਮ, ਫੀਡਿੰਗ ਰੂਮ ਅਤੇ ਰੈਸਟੋਰੈਂਟ ਵਰਗੀਆਂ ਆਧੁਨਿਕ ਸਹੂਲਤਾਂ ਦਾ ਸੰਚਾਲਨ ਸ਼ੁਰੂ ਕਰੇਗਾ।

Read More: New Delhi Railway Station Stampede: ਰੇਲਵੇ ਸਟੇਸ਼ਨ ‘ਤੇ ਕਿਵੇਂ ਮਚੀ ਭਗਦੜ, ਜਾਣੋ ਕਿਵੇਂ ਵਾਪਰਿਆ ਹਾਦਸਾ

Scroll to Top