Gujarat Titans

GT ਬਨਾਮ DC: ਗੁਜਰਾਤ ਟਾਈਟਨਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਕਾਗਿਸੋ ਰਬਾਡਾ ਨਹੀਂ ਹੋਣਗੇ ਟੀਮ ਦਾ ਹਿੱਸਾ

ਅਹਿਮਦਾਬਾਦ, 19 ਅਪ੍ਰੈਲ 2025: GT ਬਨਾਮ DC: ਅੱਜ ਆਈਪੀਐੱਲ 2025 ‘ਚ ਇੱਕ ਡਬਲ ਹੈਡਰ ਖੇਡਿਆ ਜਾ ਰਿਹਾ ਹੈ। ਦਿਨ ਦੇ ਪਹਿਲੇ ਮੈਚ ‘ਚ ਗੁਜਰਾਤ ਟਾਈਟਨਜ਼ (Gujarat Titans) ਨੇ ਟਾਸ ਜਿੱਤ ਕੇ ਦਿੱਲੀ ਕੈਪੀਟਲਜ਼ (DC) ਵਿਰੁੱਧ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।

ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਇਸ ਮੈਚ (GT ਬਨਾਮ DC)  ਲਈ ਉਪਲਬੱਧ ਨਹੀਂ ਹਨ। ਰਬਾਡਾ ਕੁਝ ਦਿਨ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਘਰ ਪਰਤ ਗਏ ਸਨ ਅਤੇ ਉਦੋਂ ਤੋਂ ਉਹ ਟੀਮ ਨਾਲ ਜੁੜ ਨਹੀਂ ਸਕਿਆ ਹੈ। ਹਾਲਾਂਕਿ, ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਦਿੱਲੀ ਵਿਰੁੱਧ ਟਾਸ ਦੌਰਾਨ ਰਬਾਡਾ ਬਾਰੇ ਜਾਣਕਾਰੀ ਦਿੱਤੀ।

ਗੁਜਰਾਤ ਟਾਈਟਨਜ਼ ਨੇ ਇਸ ਘਾਤਕ ਦੱਖਣੀ ਅਫ਼ਰੀਕੀ ਗੇਂਦਬਾਜ਼ ਦੇ ਆਪਣੇ ਦੇਸ਼ ਵਾਪਸ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਰਬਾਡਾ ਨੂੰ ਨਿੱਜੀ ਕਾਰਨਾਂ ਕਰਕੇ ਵਾਪਸ ਆਉਣਾ ਪਿਆ। ਇਸ ਤੇਜ਼ ਗੇਂਦਬਾਜ਼ ਨੇ ਮੌਜੂਦਾ ਆਈਪੀਐਲ ਸੀਜ਼ਨ ‘ਚ ਗੁਜਰਾਤ ਲਈ ਪਹਿਲੇ ਦੋ ਮੈਚ ਖੇਡੇ ਹਨ। ਪੰਜਾਬ ਕਿੰਗਜ਼ ਦੇ ਖਿਲਾਫ ਉਨ੍ਹਾਂ 41 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਲਈ। ਇਸ ਤੋਂ ਬਾਅਦ ਮੁੰਬਈ ਦੇ ਖਿਲਾਫ ਉਨ੍ਹਾਂ ਨੇ 42 ਦੌੜਾਂ ਖਰਚ ਕੀਤੀਆਂ ਅਤੇ ਸਿਰਫ ਇੱਕ ਵਿਕਟ ਲਈ। ਉਹ ਆਰਸੀਬੀ ਖ਼ਿਲਾਫ਼ ਤੀਜੇ ਮੈਚ ‘ਚ ਨਹੀਂ ਖੇਡਿਆ ਅਤੇ ਹੁਣ ਤੱਕ ਰਬਾਡਾ ਉਪਲਬੱਧ ਨਹੀਂ ਹੈ।

Read More: GT ਬਨਾਮ DC: ਨਰਿੰਦਰ ਮੋਦੀ ਸਟੇਡੀਅਮ ‘ਚ ਅੱਜ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਜ਼ ਦਾ ਮੁਕਾਬਲਾ

Scroll to Top