ਚੰਡੀਗੜ੍ਹ, 19 ਅਪ੍ਰੈਲ 2025: GT ਬਨਾਮ DC: ਅੱਜ ਆਈ.ਪੀ.ਐੱਲ 2025 ‘ਚ ਦਿੱਲੀ ਕੈਪੀਟਲਜ਼ ਸ਼ਾਨਦਾਰ ਪ੍ਰਦਰਸਨ ਕਰ ਰਹੀ ਹੈ | ਅੱਜ ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ (GT) ਅਹਿਮਦਾਬਾਦ ਦਾ ਸਾਹਮਣਾ ਦਿੱਲੀ ਕੈਪੀਟਲਜ਼ (DC) ਨਾਲ ਹੋਵੇਗਾ। ਗੁਜਰਾਤ ਟਾਈਟਨਸ ਦੀ ਟੀਮ ਦੇ 6 ਮੈਚਾਂ ‘ਚ 4 ਜਿੱਤਾਂ ਨਾਲ 8 ਅੰਕ ਹਨ। ਦਿੱਲੀ ਕੈਪੀਟਲਜ਼ ਇਸ ਸਮੇਂ 6 ਮੈਚਾਂ ‘ਚ 10 ਅੰਕਾਂ ਨਾਲ ਅੰਕ ਸੂਚੀ ਟਾਪ ‘ਤੇ ਹੈ।
ਆਈਪੀਐਲ ‘ਚ ਹੁਣ ਤੱਕ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਜ਼ ਦੋਵਾਂ ਟੀਮਾਂ (GT ਬਨਾਮ DC) ਵਿਚਕਾਰ ਕੁੱਲ 5 ਮੈਚ ਖੇਡੇ ਜਾ ਚੁੱਕੇ ਹਨ। ਗੁਜਰਾਤ ਨੇ 2 ਅਤੇ ਦਿੱਲੀ ਨੇ 3 ਜਿੱਤੇ ਮੈਚ ਜਿੱਤੇ ਹਨ। ਦਿੱਲੀ ਨੇ ਪਿਛਲੇ ਤਿੰਨ ਮੈਚ ਜਿੱਤੇ ਹਨ। ਦੋਵੇਂ ਟੀਮਾਂ ਇਸ ਮੈਦਾਨ ‘ਤੇ ਤੀਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਗੁਜਰਾਤ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ।
ਦਿੱਲੀ ਕੈਪੀਟਲਜ਼ ਲਈ ਕੇਐਲ ਰਾਹੁਲ ਨੇ ਸਭ ਤੋਂ ਵੱਧ 238 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਦਿੱਲੀ ਦੇ ਗੇਂਦਬਾਜ਼ ਕੁਲਦੀਪ ਯਾਦਵ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਕੁਲਦੀਪ ਨੇ 6 ਮੈਚਾਂ ‘ਚ 11 ਵਿਕਟਾਂ ਲਈਆਂ। ਉਨ੍ਹਾਂ ਤੋਂ ਬਾਅਦ ਮਿਸ਼ੇਲ ਸਟਾਰਕ ਨੇ 5 ਮੈਚਾਂ ‘ਚ 10 ਵਿਕਟਾਂ ਲਈਆਂ ਹਨ।
ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਸਾਈ ਸੁਦਰਸ਼ਨ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਉਨ੍ਹਾਂ ਨੇ 6 ਮੈਚਾਂ ‘ਚ ਕੁੱਲ 329 ਦੌੜਾਂ ਬਣਾਈਆਂ ਹਨ। ਸੁਦਰਸ਼ਨ ਨੇ ਇਸ ਸੀਜ਼ਨ ‘ਚ ਹੁਣ ਤੱਕ 4 ਅਰਧ ਸੈਂਕੜੇ ਜੜੇ ਹਨ। ਉਹ ਇਸ ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਹਨ। ਜਦੋਂ ਕਿ ਗੇਂਦਬਾਜ਼ਾਂ ‘ਚ ਪ੍ਰਸਿਧ ਕ੍ਰਿਸ਼ਨਾ ਸਿਖਰ ‘ਤੇ ਹੈ।
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਹੁਣ ਤੱਕ ‘ ਚ 38 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 18 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਅਤੇ 20 ਮੈਚਾਂ ‘ਚ ਪਿੱਛਾ ਕਰਨ ਵਾਲੀ ਟੀਮ ਜਿੱਤੀ ਹੈ। ਇੱਥੇ ਸਭ ਤੋਂ ਵੱਧ ਟੀਮ ਸਕੋਰ 243/5 ਹੈ, ਜੋ ਪੰਜਾਬ ਕਿੰਗਜ਼ ਨੇ ਇਸ ਸੀਜ਼ਨ ‘ਚ ਗੁਜਰਾਤ ਵਿਰੁੱਧ ਬਣਾਇਆ ਸੀ। ਪੰਜਾਬ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ।
ਕਿਹੋ ਜਿਹਾ ਰਹੇਗਾ ਮੌਸਮ
ਮੈਚ ਵਾਲੇ ਦਿਨ ਅਹਿਮਦਾਬਾਦ ‘ਚ ਬਹੁਤ ਗਰਮੀ ਹੋਵੇਗੀ। ਸ਼ਨੀਵਾਰ ਨੂੰ ਅਹਿਮਦਾਬਾਦ ‘ਚ ਤਾਪਮਾਨ 26 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ।
Read More: PBKS ਬਨਾਮ RCB: ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣੇ ਅਰਸ਼ਦੀਪ ਸਿੰਘ